ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਆਖਿਆ ਕਿ ਉਸ ਦੀ ਆਉਣ ਵਾਲੀ ਫ਼ਿਲਮ ‘ਅਨੇਕ’ ਵਿੱਚ ਉਸ ਨੂੰ ਇੱਕ ਅਜਿਹਾ ਕਿਰਦਾਰ ਨੂੰ ਨਿਭਾਉਣ ਦਾ ਮੌਕਾ ਮਿਲਿਆ ਜੋ ਪਹਿਲਾਂ ਕਦੇ ਨਹੀਂ ਨਿਭਾਇਆ ਜਿਸ ਨੇ ਉਸ ਨੂੰ ‘ਸਰੀਰਕ ਅਤੇ ਦਿਮਾਗੀ’ ਤੌਰ ‘ਤੇ ਬਹੁਤ ਪ੍ਰਭਾਵਿਤ ਕੀਤਾ। ਉੱਤਰ-ਪੂੁਰਬੀ ਭਾਰਤ ਦੀ ਸਿਆਸਤ ‘ਤੇ ਆਧਾਰਿਤ ਇਸ ਫ਼ਿਲਮ ਵਿੱਚ ਖੁਰਾਨਾ ਨੇ ਖੁਫ਼ੀਆ ਪੁਲੀਸ ਅਫਸਰ ਜੋਸ਼ੂਆ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਅਜਿਹੇ ਭਾਰਤੀ ‘ਤੇ ਆਧਾਰਿਤ ਹੈ ਜੋ ਆਪਣੇ ਦੇਸ਼ ਦੀ ਸ਼ਾਂਤੀ ਤੋਂ ਬਿਨਾਂ ਕੁਝ ਨਹੀਂ ਚਾਹੁੰਦਾ। ਫ਼ਿਲਮ ਦੀ ਟੀਮ ਨੇ ਅੱਜ ਸੋਸ਼ਲ ਮੀਡੀਆ ‘ਤੇ ‘ਅਨੇਕ’ ਦਾ ਟ੍ਰੇਲਰ ਵੀ ਰਿਲੀਜ਼ ਕੀਤਾ। ਖੁਰਾਨਾ ਨੇ ਕਿਹਾ,” ‘ਅਨੇਕ’ ਇੱਕ ਸੱਚੇ ਭਾਰਤੀ ਹੋਣ ਦਾ ਜਜ਼ਬਾ ਪੇਸ਼ ਕਰਦੀ ਹੈ। ਮੇਰੇ ਕਿਰਦਾਰ ਨੇ ਮੈਨੂੰ ਅਜਿਹੀਆਂ ਚੀਜ਼ਾਂ ਕਰਨ ਲਈ ਪ੍ਰੇਰਿਆ, ਜੋ ਸਰੀਰਕ ਜਾਂ ਦਿਮਾਗੀ ਤੌਰ ‘ਤੇ ਮੈਂ ਪਹਿਲਾਂ ਕਦੇ ਨਹੀਂ ਕੀਤੀਆਂ। ਸਹੀ ਸੇਧ ਤੇ ਸਿਖਲਾਈ ਦੇ ਸਹਾਰੇ, ਮੈਂ ਇਸ ਭੂਮਿਕਾ ਨੂੰ ਨਿਭਾਉਣ ਲਈ ਆਪਣੀ ਪੂਰੀ ਵਾਹ ਲਾਈ ਹੈ ਤੇ ਅਨੁਭਵ ਦੇ ਨਜ਼ਰੀਏ ਵਿੱਚ ਜਾਨ ਪਾਉਣ ਲਈ ਆਪਣਾ ਬਿਹਤਰ ਪ੍ਰਦਰਸ਼ਨ ਕੀਤਾ ਹੈ।” ਇਸ ਫ਼ਿਲਮ ਦਾ ਨਿਰਦੇਸ਼ਨ ਅਨੁਭਵ ਸਿਨਹਾ ਨੇ ਕੀਤਾ ਹੈ। ਇਹ ਫ਼ਿਲਮ ਅਗਾਮੀ 27 ਮਈ ਨੂੰ ਰਿਲੀਜ਼ ਹੋਵੇਗੀ। -ਪੀਟੀਆਈ