ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 5 ਮਈ
ਸੋਸ਼ਲ ਮੀਡੀਆ ‘ਤੇ ਆਪਣੇ ਇੱਕ ਦੋਸਤ ਨਾਲ ਬਿਕਨੀ ਵਿੱਚ ਤਸਵੀਰਾਂ ਸਾਂਝੀਆਂ ਕਰਨ ‘ਤੇ ਅਦਾਕਾਰਾ-ਮੇਜ਼ਬਾਨ ਮੰਦਿਰਾ ਬੇਦੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰ ਵਿੱਚ ਮੰਦਿਰਾ ਤੇ ਉਸ ਦਾ ਦੋਸਤ ਪੂਲ ਵਿੱਚ ਇਕੱਠੇ ਨਜ਼ਰ ਆ ਰਹੇ ਹਨ, ਜਿਸ ‘ਤੇ ਲੋਕ ਭੜਕ ਗਏ ਅਤੇ ਮੰਦਿਰਾ ਨੂੰ ਫਿੱਟ ਲਾਹਣਤਾਂ ਪਾਉਣ ਲੱਗੇ। ਤਸਵੀਰ ਸਾਂਝੀ ਕਰਦਿਆਂ ਮੰਦਿਰਾ ਨੇ ਆਖਿਆ, ”ਜਨਮ ਦਿਨ ਮੁਬਾਰਕ ਆਦੀ। ਇਹ ਤਸਵੀਰਾਂ ਸਭ ਕੁਝ ਬਿਆਨ ਰਹੀਆਂ ਹਨ ਕਿ ਤੁਹਾਡਾ ਮੇਰੇ ਲਈ ਕੀ ਮਹੱਤਵ ਹੈ। ਅਸੀਂ ਲੰਮੇ ਸਮੇਂ ਤੋਂ ਇੱਕ-ਦੂਜੇ ਨੂੰ ਜਾਣਦੇ ਹਾਂ। ਮੈਂ ਤੁਹਾਡੇ ‘ਤੇ ਬਹੁਤ ਭਰੋਸਾ ਕਰਦੀ ਹਾਂ। ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਖੇੜੇ ਅਤੇ ਕਾਮਯਾਬੀ ਬਖਸ਼ੇ। 17 ਸਾਲ ਦੀ ਉਮਰ ਤੋਂ ਮੇਰੇ ਪਿਆਰੇ ਦੋਸਤ ਤੁਹਾਨੂੰ ਢੇਰ ਸਾਰਾ ਪਿਆਰ।” ਇਸ ਪੋਸਟ ਤੋਂ ਤੁਰੰਤ ਬਾਅਦ ਲੋਕਾਂ ਨੇ ਸੰਦੇਸ਼ ਭੇਜ ਕੇ ਉਸ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਜਬੂਰਨ ਮੰਦਿਰਾ ਨੂੰ ਇਸ ਪੋਸਟ ‘ਤੇ ਟਿੱਪਣੀਆਂ ਵਾਲਾ ਆਪਸ਼ਨ ਬੰਦ ਕਰਨਾ ਪਿਆ। ਜਾਣਕਾਰੀ ਅਨੁਸਾਰ ਪਿਛਲੇ ਸਾਲ ਜੁਲਾਈ ਵਿੱਚ ਮੰਦਿਰਾ ਦੇ ਪਤੀ ਰਾਜ ਕੌਸ਼ਲ ਦਾ ਦੇਹਾਂਤ ਹੋ ਗਿਆ ਸੀ।