12.4 C
Alba Iulia
Friday, May 3, 2024

ਭਾਰਤੀਆਂ ਦੀ ਵਿਲੱਖਣਤਾ ਦੀ ਗੱਲ ਕਰਦੀ ਹੈ ਅਨੇਕ: ਆਯੂਸ਼ਮਾਨ

Must Read


ਮੁੰਬਈ: ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਨਵੀਂ ਆ ਰਹੀ ਫਿਲਮ ‘ਅਨੇਕ’ ਦੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਉਤਸ਼ਾਹਿਤ ਹੋਏ ਅਦਾਕਾਰ ਨੇ ਕਿਹਾ ਕਿ ਨਿਰਦੇਸ਼ਕ ਅਨੁਭਵ ਸਿਨਹਾ ਸ਼ੁਰੂ ਤੋਂ ਹੀ ਇੱਕ ਅਜਿਹੀ ਫਿਲਮ ਬਣਾਉਣਾ ਚਾਹੁੰਦੇ ਸਨ, ਜੋ ਸਾਨੂੰ ਭਾਰਤੀਆਂ ਨੂੰ ਆਪਣੀ ਹੋਂਦ ਬਾਰੇ ਸੋਚਣ ਲਈ ਮਜਬੂਰ ਕਰ ਦੇਵੇ। ਆਯੂਸ਼ਮਾਨ ਨੇ ਕਿਹਾ, ‘ਅਸੀਂ ਸਾਰੀ ਦੁਨੀਆ ਤੋਂ ਵੱਖਰੇ ਤੇ ਅਨੋਖੇ ਹਾਂ, ਪਰ ਕੀ ਅਸੀਂ ਆਪਣੀ ਇਸ ਤਾਕਤ ਤੋਂ ਜਾਣੂ ਹਾਂ? ਫਿਲਮ ‘ਅਨੇਕ’ ਇਸੇ ਸਵਾਲ ਵੱਲ ਇਸ਼ਾਰਾ ਕਰਦੀ ਹੋਈ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ। ਇਹੀ ਕਾਰਨ ਹੈ ਕਿ ਇਹ ਫਿਲਮ ਮੇਰੇ ਲਈ ਇੰਨੀ ਖਾਸ ਹੈ।’ ਅਦਾਕਾਰ ਨੇ ਕਿਹਾ ਕਿ ਉਹ ਸਦਾ ਹੀ ਲੀਹ ਤੋਂ ਵੱਖਰੀਆਂ ਫਿਲਮਾਂ ਕਰਨ ਦਾ ਚਾਹਵਾਨ ਰਿਹਾ ਹੈ ਤੇ ‘ਅਨੇਕ’ ਇਸ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਆਉਂਦੀ ਹੈ। ਆਯੂਸ਼ਮਾਨ ਨੇ ਕਿਹਾ, ‘ਮੈਂ ਇਸ ਫਿਲਮ ਦੇ ਟਰੇਲਰ ਨੂੰ ਮਿਲੇ ਪਿਆਰ ਤੋਂ ਬਹੁਤ ਖੁਸ਼ ਹਾਂ। ਇਸ ਫਿਲਮ ਨੇ ਭਾਰਤੀਆਂ ਦੇ ਦਿਲਾਂ ਦੇ ਤਾਰ ਛੇੜ ਦਿੱਤੇ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -