12.4 C
Alba Iulia
Friday, March 29, 2024

ਦੇਸ਼ ’ਚ ਕੋਈ ਇੱਕ ਸਾਂਝੀ ਭਾਸ਼ਾ ਮਾਅਨੇ ਨਹੀਂ ਰੱਖਦੀ: ਆਯੂਸ਼ਮਾਨ

Must Read


ਕੋਲਕਾਤਾ: ਭਾਰਤ ਵਰਗੇ ਮੁਲਕ ਵਿੱਚ ਕੋਈ ਇੱਕ ਸਾਂਝੀ ਭਾਸ਼ਾ ਹੋਣ ਨਾਲੋਂ ਜ਼ਰੂਰੀ ਹੈ ਕਿ ਲੋਕਾਂ ਦੇ ਦਿਲ ਇੱਕ ਹੋਣ। ਇਹ ਗੱਲਾਂ ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਅੱਜ ਇਥੇ ਮਿਰਾਜ ਸਿਨੇਮਾ ਵਿੱਚ ਆਪਣੀ ਨਵੀਂ ਫਿਲਮ ‘ਅਨੇਕ’ ਦੀ ਪ੍ਰਮੋਸ਼ਨ ਦੌਰਾਨ ਕਹੀਆਂ। ਦੇਸ਼ ਦੀ ਇੱਕ ਕੌਮੀ ਭਾਸ਼ਾ ਹੋਣ ਦੇ ਮੁੱਦੇ ‘ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਅਦਾਕਾਰ ਨੇ ਆਖਿਆ ਕਿ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਨੂੰ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਹੈ। ਆਯੂਸ਼ਮਾਨ ਨੇ ਕਿਹਾ, ‘ਜੇਕਰ ਕਿਸੇ ਨੇ ਬਚਪਨ ਤੋਂ ਹਿੰਦੀ ਨਾ ਬੋਲੀ ਹੋਵੇ ਤੇ ਉਸ ਨੂੰ ਅਚਾਨਕ ਹਿੰਦੀ ਬੋਲਣ ਲਈ ਕਿਹਾ ਜਾਵੇ ਤਾਂ ਇਹ ਉਸ ਨਾਲ ਧੱਕਾ ਹੋਵੇਗਾ। ਸਾਨੂੰ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਜਿਨ੍ਹਾਂ ਨੂੰ ਹਿੰਦੀ ਭਾਸ਼ਾ ਨਹੀਂ ਆਉਂਦੀ ਉਨ੍ਹਾਂ ਨਾਲ ਗ਼ਲਤ ਵਿਵਹਾਰ ਨਹੀਂ ਕਰਨਾ ਚਾਹੀਦਾ। ਇਹ ਮਾਅਨੇ ਨਹੀਂ ਰੱਖਦਾ ਕਿ ਕਿਸੇ ਦੇਸ਼ ਵਿੱਚ ਕੋਈ ਇੱਕ ਸਾਂਝੀ ਭਾਸ਼ਾ ਹੈ ਜਾਂ ਨਹੀਂ, ਸਿਰਫ਼ ਲੋਕਾਂ ਦੇ ਦਿਲ ਇੱਕ ਹੋਣੇ ਲਾਜ਼ਮੀ ਹਨ।’ ਆਯੂਸ਼ਮਾਨ ਨੇ ਕਿਹਾ, ‘ਭਾਰਤ ਇੱਕ ਅਜਿਹਾ ਦੇਸ਼ ਹੈ, ਜਿਥੇ ਬਹੁਤ ਸਾਰੀਆਂ ਭਾਸ਼ਾਵਾਂ ਤੇ ਧਰਮਾਂ ਦੇ ਲੋਕ ਵਸਦੇ ਹਨ ਤੇ ਹਰ ਦਸ ਕਿਲੋਮੀਟਰ ‘ਤੇ ਬੋਲੀ ਬਦਲ ਜਾਂਦੀ ਹੈ ਤੇ ਸਾਡੀ ਇਸ ਅਨੇਕਤਾ ਵਿੱਚ ਹੀ ਦੇਸ਼ ਦੀ ਸਭ ਤੋਂ ਵਿਲੱਖਣ ਏਕਤਾ ਛੁਪੀ ਹੋਈ ਹੈ। ਸਾਨੂੰ ਭਾਰਤ ਦੀ ਹਰ ਭਾਸ਼ਾ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ।’ ਉਸ ਨੇ ਆਖਿਆ ਕਿ ਭਾਰਤ ਵਿੱਚ ਖੇਡਾਂ ਤੇ ਸਿਨੇਮਾ ਲੋਕਾਂ ਨੂੰ ਆਪਸ ਵਿੱਚ ਜੋੜਨ ਤੇ ਉਨ੍ਹਾਂ ਵਿੱਚ ਬਰਾਬਰੀ ਦੀ ਭਾਵਨਾ ਪੈਦਾ ਕਰਨ ਵਾਲੇ ਦੋ ਸਭ ਤੋਂ ਵੱਡੇ ਮਾਧਿਅਮ ਹਨ, ਜਿਥੇ ਭਾਸ਼ਾ, ਧਰਮ ਤੇ ਜਾਤ ਦੇ ਕੋਈ ਮਾਇਨੇ ਨਹੀਂ ਰਹਿੰਦੇ। ਅਦਾਕਾਰ ਨੇ ਕਿਹਾ, ਫਿਲਮ ‘ਅਨੇਕ’ ਭਾਰਤ ਦੇ ਉੱਤਰ-ਪੂਰਬੀ ਹਿੱਸੇ ਦੀ ਪਿੱਠਭੂਮੀ ‘ਤੇ ਆਧਾਰਿਤ ਹੈ, ਜਿਸ ਵਿੱਚ ਆਯੂਸ਼ਮਾਨ ਇੱਕ ਖੁਫ਼ੀਆ ਪੁਲੀਸ ਵਾਲੇ ਦੀ ਭੂਮਿਕਾ ਨਿਭਾਅ ਰਿਹਾ ਹੈ। ਉੱਤਰ ਪੂਰਬੀ ਇਲਾਕਿਆਂ ਦੇ ਲੋਕਾਂ ਨਾਲ ਹੋਣ ਵਾਲੇ ਵਿਤਕਰਿਆਂ ਦੀ ਕਹਾਣੀ ਬਿਆਨ ਕਰਦੀ ਇਸ ਫਿਲਮ ਵਿੱਚ ਆਯੂਸ਼ਨਮਾਨ ਤੇ ‘ਆਰਟੀਕਲ-15’ ਦੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਜੋੜੀ ਮੁੜ ਇਕੱਠੀ ਹੋਈ ਹੈ। ਇਹ ਫਿਲਮ 27 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -