12.4 C
Alba Iulia
Thursday, March 28, 2024

ਪਹਿਲੇ ਦਿਨ ਹੀ ਬੌਕਸ ਆਫਿਸ ’ਤੇ ਛਾਈ ‘ਭੂਲ ਭੁੱਲਈਆ 2’

Must Read


ਮੁੰਬਈ: ਫਿਲਮਸਾਜ਼ ਅਨੀਸ ਬਜ਼ਮੀ ਦੀ ਕੱਲ੍ਹ ਰਿਲੀਜ਼ ਹੋਈ ਫਿਲਮ ‘ਭੂਲ ਭੁਲੱਈਆ 2’ ਨੇ ਬੌਕਸ ਆਫਿਸ ‘ਤੇ ਪਹਿਲੇ ਦਿਨ 14.11 ਕਰੋੜ ਰੁਪਏ ਦੀ ਕਮਾਈ ਕੀਤੀ। ਪਹਿਲੇ ਦਿਨ ਇੰਨੀ ਕਮਾਈ ਕਰਨ ਵਾਲੀ ਅਦਾਕਾਰ ਕਾਰਤਿਕ ਆਰੀਅਨ ਦੀ ਇਹ ਪਹਿਲੀ ਫ਼ਿਲਮ ਬਣ ਗਈ ਹੈ। ‘ਵੈਲਕਮ’, ‘ਨੋ ਐਂਟਰੀ’ ਅਤੇ ‘ਰੈਡੀ’ ਵਰਗੀਆਂ ਕਾਮੇਡੀ ਫ਼ਿਲਮਾਂ ਲਈ ਜਾਣਿਆ ਜਾਂਦਾ ਫਿਲਮਸਾਜ਼ ਬਜ਼ਮੀ, ਅਦਾਕਾਰ ਕਾਰਤਿਕ, ਤੱਬੂ ਅਤੇ ਕਿਆਰਾ ਅਡਵਾਨੀ ਨਾਲ ਪਹਿਲੀ ਵਾਰ ਕੰਮ ਕਰ ਰਿਹਾ ਹੈ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਖਿਆ, ”ਭੂਲ ਭੁਲੱਈਆ 2 ਕਾਰਤਿਕ ਆਰੀਅਨ ਦੀ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ‘ਭੂਲ ਭੁਲੱਈਆ 2’ ਨੇ ਪਹਿਲੇ ਦਿਨ 14.11 ਕਰੋੜ ਰੁਪਏ ਕਮਾਏ ਹਨ। 2020 ਵਿੱਚ ਰਿਲੀਜ਼ ਹੋਈ ਫਿਲਮ ‘ਲਵ ਆਜਕਲ’ ਨੇ 12.40 ਕਰੋੜ ਰੁਪਏ, 2019 ਵਿੱਚ ਰਿਲੀਜ਼ ਹੋਈ ਫਿਲਮ ‘ਪਤੀ ਪਤਨੀ ਔਰ ਵੋਹ’ ਨੇ 9.10 ਕਰੋੜ ਅਤੇ 2015 ਵਿੱਚ ਆਈ ਫਿਲਮ ‘ਪਿਆਰ ਕਾ ਪੰਚਨਾਮਾ 2’ ਨੇ 6.80 ਕਰੋੜ ਰੁਪਏ ਕਮਾਏ ਸਨ। ‘ਭੂਲ ਭੁਲੱਈਆ 2’ ਨੇ ਅਕਸ਼ੈ ਕੁਮਾਰ ਦੀ ‘ਬੱਚਨ ਪਾਂਡੇ’ ਅਤੇ ਆਲੀਆ ਭੱਟ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਦੇ ਰਿਕਾਰਡ ਵੀ ਤੋੜ ਦਿੱਤੇ ਹਨ।” -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -