ਧਰਮਪਾਲ
ਸ਼ਰਧਾ ਤ੍ਰਿਪਾਠੀ ਦੀ ਟੈਲੀਵਿਜ਼ਨ ‘ਤੇ ਸ਼ੁਰੂਆਤ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਹਮੇਸ਼ਾਂ ਦਰਸ਼ਕਾਂ ਨੂੰ ਆਪਣੇ ਵੱਖੋ-ਵੱਖਰੇ ਪ੍ਰੋਗਰਾਮਾਂ ਨਾਲ ਜੋੜੀ ਰੱਖਿਆ ਹੈ ਭਾਵੇਂ ਇਹ ਕਲਪਨਿਕ ਜਾਂ ਗੈਰ-ਕਾਲਪਨਿਕ ਪੇਸ਼ਕਸ਼ਾਂ ਹੋਣ। ਆਪਣੇ ਆਉਣ ਵਾਲੇ ਸ਼ੋਅ ‘ਅਪਨਾਪਨ… ਬਦਲਤੇ ਰਿਸ਼ਤੋਂ ਕਾ ਬੰਧਨ’ ਨਾਲ ਦਰਸ਼ਕ ਇਸ ਦੇ ਦਿਲ ਨੂੰ ਛੂਹਣ ਵਾਲੇ ਪਰਿਵਾਰਕ ਡਰਾਮੇ ਵਿੱਚ ਲੀਨ ਹੋ ਜਾਣਗੇ, ਜੋ ਰਿਸ਼ਤਿਆਂ ਦੀਆਂ ਗੁੰਝਲਾਂ ਅਤੇ ਮੁਸ਼ਕਲਾਂ ‘ਤੇ ਰੌਸ਼ਨੀ ਪਾਉਂਦਾ ਹੈ।
ਇਸ ਸ਼ੋਅ ਵਿੱਜ ਪ੍ਰਤਿਭਾਸ਼ਾਲੀ ਅਦਾਕਾਰ – ਸਿਜ਼ੈਨ ਖਾਨ ਅਤੇ ਰਾਜਸ਼੍ਰੀ ਠਾਕੁਰ ਮੁੱਖ ਭੂਮਿਕਾਵਾਂ ਵਿੱਚ ਹਨ। ਸ਼ੋਅ ਇੱਕ ਵਿਲੱਖਣ ਜੋੜੇ – ਪੱਲਵੀ ਅਤੇ ਨਿਖਿਲ ਦੇ ਦੁਆਲੇ ਘੁੰਮਦਾ ਹੈ, ਜੋ ਇਕੱਲੇ ਮਾਪੇ ਵੀ ਹਨ। ਪੱਲਵੀ ਅਤੇ ਨਿਖਿਲ ਇੱਕ-ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕਿਸਮਤ ਦੀ ਖੇਡ ਉਨ੍ਹਾਂ ਨੂੰ ਇੱਕ ਵਾਰ ਫਿਰ ਇਕੱਠੇ ਲਿਆਏਗੀ।
ਸ਼ੋਅ ਦੀ ਟੀਮ ਵਿੱਚ ਸ਼ਰਧਾ ਤ੍ਰਿਪਾਠੀ ਨਵੇਂ ਚਿਹਰੇ ਵਜੋਂ ਸ਼ਾਮਲ ਹੋਵੇਗੀ, ਜੋ ਇਸ ਸ਼ੋਅ ਨਾਲ ਟੈਲੀਵਿਜ਼ਨ ‘ਤੇ ਡੈਬਿਊ ਕਰੇਗੀ। ਉਹ ਪੱਲਵੀ ਦੀ ਵੱਡੀ ਧੀ ਬਰਖਾ ਦੀ ਭੂਮਿਕਾ ਨਿਭਾਏਗੀ, ਜੋ ਸਪੱਸ਼ਟ ਬੋਲਣ ਵਾਲੀ ਅਤੇ ਤੇਜ਼ ਬੁੱਧੀ ਵਾਲੀ ਕੁੜੀ ਹੈ।
ਇਸ ਸ਼ੋਅ ਨਾਲ ਆਪਣੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਿਤ ਸ਼ਰਧਾ ਤ੍ਰਿਪਾਠੀ ਨੇ ਕਿਹਾ, ”ਜਦੋਂ ਮੈਨੂੰ ਪਹਿਲੀ ਵਾਰ ਬਰਖਾ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਮੈਂ ਬਹੁਤ ਉਤਸ਼ਾਹਿਤ ਹੋਈ ਕਿਉਂਕਿ ਮੈਂ ਹਮੇਸ਼ਾਂ ਤੋਂ ਅਦਾਕਾਰ ਬਣਨ ਦਾ ਸੁਪਨਾ ਦੇਖਿਆ ਸੀ। ਇਹ ਮੇਰਾ ਪਹਿਲਾ ਟੀਵੀ ਸ਼ੋਅ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਸੋਨੀ ਟੀਵੀ ਅਤੇ ਬਾਲਾਜੀ ਟੈਲੀਫਿਲਮਾਂ ਵਰਗੇ ਦੋ ਦਿੱਗਜਾਂ ਨਾਲ ਆਪਣੀ ਸ਼ੁਰੂਆਤ ਕਰ ਰਹੀ ਹਾਂ। ਇਸ ਤੋਂ ਵੀ ਵੱਧ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਰਾਜਸ਼੍ਰੀ ਠਾਕੁਰ ਅਤੇ ਸਿਜ਼ੈਨ ਖਾਨ ਵਰਗੇ ਮਸ਼ਹੂਰ ਟੀਵੀ ਸਿਤਾਰਿਆਂ ਨਾਲ ਕੰਮ ਕਰ ਰਹੀ ਹਾਂ, ਜਿਨ੍ਹਾਂ ਨੂੰ ਦੇਖ ਕੇ ਮੈਂ ਵੱਡੀ ਹੋਈ ਹਾਂ। ਮੈਂ ਇਸ ਇੰਡਸਟਰੀ ਵਿੱਚ ਨਵੀ ਹਾਂ ਅਤੇ ਇਸ ਲਈ ਮੈਂ ਉਸ ਤੋਂ ਨਵੀਆਂ ਚੀਜ਼ਾਂ ਸਿੱਖਣ ਲਈ ਉਤਸ਼ਾਹਿਤ ਹਾਂ। ਮੈਂ ਥੀਏਟਰ, ਭਰਤਨਾਟਿਅਮ ਵਰਗੇ ਡਾਂਸ ਰੂਪ ਅਤੇ ਕਲਾ ਦੇ ਹੋਰ ਰੂਪਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਇਸ ਲਈ ਮੈਂ ਆਪਣੀ ਕਲਾ ਨੂੰ ਆਪਣੇ ਕਿਰਦਾਰ ਵਿੱਚ ਵੀ ਲਾਗੂ ਕਰਨਾ ਚਾਹਾਂਗੀ। ਮੇਰਾ ਕਿਰਦਾਰ ਬਰਖਾ ਮੇਰੇ ਵਾਂਗ ਹੀ ਸਪੱਸ਼ਟ ਦਿਮਾਗ਼ ਵਾਲੀ ਕੁੜੀ ਵਾਲਾ ਹੈ। ਉਹ ਇੱਕ ਆਮ ਕਿਸ਼ੋਰ ਲੜਕੀ ਹੈ, ਜੋ ਆਪਣੀ ਮਾਂ ਦੇ ਪਰਛਾਵੇਂ ਤੋਂ ਬਾਹਰ ਆ ਕੇ ਸੁਤੰਤਰ ਰੂਪ ਵਿੱਚ ਰਹਿਣਾ ਚਾਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਉਹ ਅਕਸਰ ਆਪਣੀ ਮਾਂ ਪੱਲਵੀ ਨਾਲ ਝਗੜਾ ਕਰ ਲੈਂਦੀ ਹੈ, ਕਿਉਂਕਿ ਬਰਖਾ ਨੂੰ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ ਇਸ ਬਾਰੇ ਦੋਵਾਂ ਦੇ ਵਿਚਾਰ ਵੱਖੋ ਵੱਖਰੇ ਹਨ। ਦੋਵੇਂ ਭਾਵੇਂ ਕਿੰਨੀਆਂ ਵੀ ਜ਼ਿੱਦੀ ਹੋਣ, ਬਰਖਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੱਲਵੀ ਨੂੰ ਆਪਣੀ ਗੱਲ ਕਹਿਣ ਲਈ ਕਿਵੇਂ ਮਨਾਉਣਾ ਹੈ। ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਮੇਰੀ ਅਦਾਕਾਰੀ ਦਾ ਆਨੰਦ ਲੈਣਗੇ ਕਿਉਂਕਿ ਮੈਂ ਨਿਸ਼ਚਤ ਤੌਰ ‘ਤੇ ਸ਼ੋਅ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਣ ਲਈ ਸਖ਼ਤ ਮਿਹਨਤ ਕਰ ਰਹੀ ਹਾਂ! ਮੈਂ ਆਪਣੀ ਜ਼ਿੰਦਗੀ ਦੇ ਇਸ ਖੂਬਸੂਰਤ ਨਵੇਂ ਅਧਿਆਏ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ।”
ਮੀਕਾ ਸਿੰਘ ਦੀ ਬੈਚਲਰ ਪਾਰਟੀ
ਮੀਕਾ ਸਿੰਘ ਨੇ ਆਪਣੀ ਬੈਚਲਰ ਪਾਰਟੀ ਲਈ ਦੁਬਈ ਦਾ ਸਭ ਤੋਂ ਮਹਿੰਗਾ ਨਾਈਟ ਕਲੱਬ ਕਿਰਾਏ ‘ਤੇ ਲਿਆ ਹੈ। ਦਰਅਸਲ, ਮੀਕਾ ਸਿੰਘ ਸਟਾਰ ਭਾਰਤ ਦੇ ਆਉਣ ਵਾਲੇ ਸ਼ੋਅ ‘ਸਵੰਬਰ-ਮੀਕਾ ਦੀ ਵਹੁਟੀ’ ਵਿੱਚ ਆਪਣੇ ਜੀਵਨ ਸਾਥੀ ਦੀ ਭਾਲ ਵਿੱਚ ਨਜ਼ਰ ਆਵੇਗਾ। ਉਸ ਦੇ ਸਾਰੇ ਪਿਆਰੇ ਦੋਸਤ ਉਸ ਨਾਲ ਇਸ ਖੁਸ਼ੀ ਦੇ ਮੌਕੇ ਨੂੰ ਮਨਾਉਣ ਲਈ ਜੋਧਪੁਰ ਵਿੱਚ ਇਕੱਠੇ ਹੋਏ ਹਨ। ਇਨ੍ਹਾਂ ਵਿੱਚ ਕਪਿਲ ਸ਼ਰਮਾ, ਦਲੇਰ ਮਹਿੰਦੀ, ਸ਼ਾਨ ਅਤੇ ਉਸ ਦੇ ਬੌਲੀਵੁੱਡ ਦੇ ਹੋਰ ਕਈ ਚੰਗੇ ਦੋਸਤ ਸ਼ਾਮਲ ਹਨ। ਅਜਿਹੇ ਵਿੱਚ ਅੱਗੇ ਕੀ ਵੱਡਾ ਹੋਵੇਗਾ, ਆਓ ਜਾਣਦੇ ਹਾਂ।
ਖ਼ਬਰ ਹੈ ਕਿ ਮੀਕਾ ਸਿੰਘ ਆਪਣੀ ਬੈਚਲਰ ਪਾਰਟੀ ਲਈ ਦੁਬਈ ਦਾ ਸਭ ਤੋਂ ਮਹਿੰਗਾ ਨਾਈਟ ਕਲੱਬ ਕਿਰਾਏ ‘ਤੇ ਲੈ ਰਿਹਾ ਹੈ। ਜਿਉਂ-ਜਿਉਂ ਅਸੀਂ ਇਸ ਖ਼ਬਰ ਦੀ ਤਹਿ ਤੱਕ ਪਹੁੰਚਦੇ ਹਾਂ, ਸਾਡੀ ਉਤਸੁਕਤਾ ਹੋਰ ਵੀ ਵਧਦੀ ਜਾਂਦੀ ਹੈ। ਮੀਕਾ ਹਮੇਸ਼ਾਂ ਉਨ੍ਹਾਂ ਸ਼ਾਨਦਾਰ ਅਤੇ ਵਿਲੱਖਣ ਚੀਜ਼ਾਂ ਨਾਲ ਘਿਰਿਆ ਹੋਇਆ ਹੈ ਜਿਸ ਲਈ ਉਹ ਜਾਣਿਆ ਜਾਂਦਾ ਹੈ, ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਆਪਣੀ ਬੈਚਲਰ ਪਾਰਟੀ ਨੂੰ ਆਪਣੇ ਦੋਸਤਾਂ ਲਈ ਯਾਦਗਾਰ ਬਣਾਉਣਾ ਚਾਹੁੰਦਾ ਹੈ! ਸ਼ੋਅ ‘ਸਵੰਬਰ – ਮੀਕਾ ਦੀ ਵਾਹੁਟੀ’ ਆਪਣੇ ਲਾਂਚ ਲਈ ਤਿਆਰ ਹੈ ਅਤੇ ਅਸੀਂ ਮੀਕੇ ਦੀ ਦੁਲਹਨ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ। ਇਹ ਵਿਆਹ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਸਮਾਗਮ ਹੋਣ ਜਾ ਰਿਹਾ ਹੈ। ਤਾਂ ਕੀ ਉਸ ਦੀ ਬੈਚਲਰ ਪਾਰਟੀ ਨਾਲ ਵੀ ਅਜਿਹਾ ਹੀ ਹੋਵੇਗਾ? ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ।
ਨਵਾਂ ਸ਼ੋਅ ‘ਪੁਸ਼ਪਾ ਇੰਪੌਸੀਬਲ’
ਸੋਨੀ ਸਬ ਦਰਸ਼ਕਾਂ ਲਈ ਲੈ ਕੇ ਆ ਰਿਹਾ ਹੈ ਜੀਵਨ ਦੇ ਸਾਰ ਵਾਲੀ ਕਹਾਣੀ ‘ਪੁਸ਼ਪਾ ਇੰਪੌਸੀਬਲ’। ਇਹ ਇੱਕ ਔਰਤ ਦੀ ਸਿੱਖਿਆ ਦੁਆਰਾ ਆਪਣੇ ਪਰਿਵਾਰ ਅਤੇ ਸਮਾਜ ਤੋਂ ਇੱਜ਼ਤ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਉਸ ਦੇ ਅਸਾਧਾਰਨ ਬਦਲਾਅ ਦੀ ਕਹਾਣੀ ਹੈ। ਮੁੱਖ ਭੂਮਿਕਾ ਵਿੱਚ ਕਰੁਣਾ ਪਾਂਡੇ ਅਭਿਨੀਤ, ਇਹ ਸ਼ੋਅ ਇੱਕ ਔਰਤ ਦੀ ਕਿਸਮਤ ਨੂੰ ਇੱਕ ਪੀੜਤ ਤੋਂ ਉਸ ਦੇ ਟੀਚੇ ਦੀ ਚੈਂਪੀਅਨ ਬਣਨ ਤੱਕ ਦੇ ਜ਼ਬਰਦਸਤ ਬਦਲਾਅ ਨੂੰ ਦਿਖਾਉਂਦਾ ਹੈ। ‘ਪੁਸ਼ਪਾ ਇੰਪੌਸੀਬਲ’ ਦਾ ਪ੍ਰੀਮੀਅਰ 6 ਜੂਨ ਨੂੰ ਸੋਨੀ ਸਬ ‘ਤੇ ਹੋਵੇਗਾ।
‘ਪੁਸ਼ਪਾ ਇੰਪੌਸੀਬਲ’ ਗੁਜਰਾਤ ਦੇ ਪਾਟਨ ਦੀ ਇੱਕ ਅਨਪੜ੍ਹ ਪਰ ਸਵੈ-ਪਛਾਣ ਬਣਾਉਣ ਵਾਲੀ ਔਰਤ ਦੀ ਕਹਾਣੀ ਹੈ, ਜੋ ਵੱਖ-ਵੱਖ ਅਜੀਬੋ-ਗਰੀਬ ਕੰਮਾਂ ਵਿੱਚ ਫਸਣ ਤੋਂ ਬਾਅਦ, ਹੁਣ ਮੁੰਬਈ ਵਿੱਚ ਆਪਣੇ ਚਾਲ ਕਮਰੇ ਤੋਂ ਆਪਣਾ ਪੇਟ ਭਰਨ ਅਤੇ ਤਿੰਨ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਨ ਲਈ ਟਿਫਿਨ ਸੇਵਾ ਚਲਾਉਂਦੀ ਹੈ। ਉਹ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਦੀ ਲਗਾਤਾਰ ਕੋਸ਼ਿਸ਼ ਕਰਦੀ ਹੈ ਅਤੇ ਜੋ ਚੀਜ਼ਾਂ ਉਸ ਕੋਲ ਨਹੀਂ ਹਨ, ਉਸ ਤੋਂ ਨਿਰਾਸ਼ ਨਹੀਂ ਹੁੰਦੀ, ਉਹ ਰੁੱਖੀ ਅਤੇ ਬੇਬਾਕ ਹੋ ਗਈ ਹੈ। ਉਸ ਕੋਲ ਆਪਣੇ ਸੁਪਨਿਆਂ ਬਾਰੇ ਸੋਚਣ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਸਮਾਂ ਨਹੀਂ ਹੈ। ਹਾਲਾਂਕਿ, ਪੁਸ਼ਪਾ ਆਪਣੀ ਪੜ੍ਹਾਈ ਪੂਰੀ ਨਾ ਕਰ ਸਕਣ ਦਾ ਸਭ ਤੋਂ ਵੱਧ ਅਫ਼ਸੋਸ ਕਰਦੀ ਹੈ।
ਘਰ ਚਲਾਉਣ ਅਤੇ ਰੋਜ਼ੀ-ਰੋਟੀ ਕਮਾਉਣ ਦੇ ਦਬਾਅ ਦੇ ਵਿਚਕਾਰ, ਪੁਸ਼ਪਾ ਦੀ ਅੱਗੇ ਵਧਣ ਦੀ ਇੱਛਾ ਵਿੱਚ ਅਕਸਰ ਉਸ ਦੀ ਅਯੋਗਤਾ ਪਿੱਛੇ ਰਹਿ ਜਾਂਦੀ ਹੈ। ਉਹ ਸਮਾਜ ਦੀਆਂ ਪਰੰਪਰਾਵਾਂ ਅੱਗੇ ਕਦੇ ਨਹੀਂ ਝੁਕਦੀ। ਜਦੋਂ ਤੱਕ ਉਹ ਇੱਕ ਝਟਕੇ ਦੇ ਕਾਰਨ ਸੁਪਨੇ ਤੋਂ ਬਾਹਰ ਨਹੀਂ ਹੁੰਦੀ ਅਤੇ ਇੱਕ ਕਠੋਰ ਹਕੀਕਤ ਦਾ ਸਾਹਮਣਾ ਨਹੀਂ ਕਰਦੀ; ਉਸ ਦੇ ਬੱਚੇ ਉਸ ਤੋਂ ਸ਼ਰਮਿੰਦਾ ਹਨ। ਪੁਸ਼ਪਾ ਦਾ ਮੰਨਣਾ ਹੈ ਕਿ ਉਸ ਦੇ ਬੱਚੇ ਉਸ ਤੋਂ ਸ਼ਰਮਿੰਦਾ ਹਨ ਅਤੇ ਸਮਾਜ ਉਸ ਨੂੰ ਉਹ ਸਨਮਾਨ ਨਹੀਂ ਦਿੰਦਾ ਜਿਸ ਦੀ ਉਹ ਹੱਕਦਾਰ ਹੈ ਕਿਉਂਕਿ ਉਹ ਅਨਪੜ੍ਹ ਹੈ। ਅੱਗੇ ਉਸ ਲਈ ਆਪਣੀ ਸਿੱਖਿਆ ਪੂਰੀ ਕਰਨ ਅਤੇ ਕਿਸਮਤ ਦੇ ਨਵੇਂ ਮੋੜ ‘ਤੇ ਮੁੜਨ ਅਤੇ ਇੱਜ਼ਤ ਅਤੇ ਸਨਮਾਨ ਦੀ ਜ਼ਿੰਦਗੀ ਕਮਾਉਣ ਦੇ ਰਾਹ ‘ਤੇ ਅਗਵਾਈ ਕਰਨ ਲਈ ਇੱਕ ਹੈਰਾਨੀਜਨਕ ਯਾਤਰਾ ਹੈ।
ਹੈਟਸ ਆਫ ਪ੍ਰੋਡਕਸ਼ਨ ਦੁਆਰਾ ਨਿਰਮਿਤ, ‘ਪੁਸ਼ਪਾ ਇੰਪੌਸੀਬਲ’ ਵਿੱਚ ਨਵੀਨ ਪੰਡਿਤਾ, ਦਰਸ਼ਨ ਗੁਰਜਰ, ਦੇਸ਼ਨਾ ਦੁਗਾੜ, ਗਰਿਮਾ ਪਰਿਹਾਰ ਅਤੇ ਭਗਤੀ ਰਾਠੌੜ ਵਰਗੇ ਕਲਾਕਾਰ ਸ਼ਾਮਲ ਹਨ।