12.4 C
Alba Iulia
Monday, April 29, 2024

ਆਈਫਾ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣਗੇ ਕਈ ਵੱਡੇ ਸਿਤਾਰੇ

Must Read


ਮੁੰਬਈ: ਫਿਲਮ ਅਦਾਕਾਰ ਮਿਥੁਨ ਚਕਰਬਰਤੀ, ਮਾਧੁਰੀ ਦੀਕਸ਼ਿਤ ਅਰਜੁਨ ਰਾਮਪਾਲ ਤੇ ਸਾਨਿਆ ਮਲਹੋਤਰਾ ਸਮੇਤ ਹੋਰ ਬਹੁਤ ਸਾਰੇ ਕਲਾਕਾਰ ਤੇ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ 22ਵੇਂ ਆਈਫਾ ਐਵਾਰਡ ਸਮਾਗਮ ਵਿੱਚ ਸ਼ਾਮਲ ਹੋਣਗੇ। ਇਹ ਜਾਣਕਾਰੀ ਐਵਾਰਡ ਸਮਾਗਮ ਦੇ ਪ੍ਰਬੰਧਕਾਂ ਨੇ ਅੱਜ ਇੱਥੇ ਸਾਂਝੀ ਕੀਤੀ। ਦੋ ਸਾਲਾਂ ਬਾਅਦ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਐਵਾਰਡ ਸਮਾਗਮ ਵਿੱਚ ਸਲਮਾਨ ਖ਼ਾਨ, ਟਾਈਗਰ ਸ਼ਰੌਫ਼, ਕਾਰਤਿਕ ਆਰੀਅਨ, ਅਨੰਨਿਆ ਪਾਂਡੇ, ਸਾਰਾ ਅਲੀ ਖ਼ਾਨ ਤੇ ਰਿਤੇਸ਼ ਦੇਸ਼ਮੁੱਖ ਵਰਗੀਆਂ ਫਿਲਮ ਜਗਤ ਦੀਆਂ ਹਸਤੀਆਂ ਪੇਸ਼ਕਾਰੀਆਂ ਦੇਣਗੀਆਂ। ਇਹ ਸਮਾਗਮ 2 ਜੂਨ ਨੂੰ ਆਬੂਧਾਬੀ ਦੇ ਯਸ ਆਈਲੈਂਡ ਵਿੱਚ ਸ਼ੁਰੂ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਤਮੰਨਾ ਭਾਟੀਆ, ਲਾਰਾ ਦੱਤਾ, ਬੌਬੀ ਦਿਓਲ, ਨਰਗਿਸ ਫਾਖ਼ਰੀ, ਉਰਵਸ਼ੀ ਰੌਟੇਲਾ ਤੇ ਫਿਲਮ ਨਿਰਮਾਤਾ ਬੋਨੀ ਕਪੂਰ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। 3 ਜੂਨ ਨੂੰ ਇਸ ਸਮਾਗਮ ਦੀ ਮੇਜ਼ਬਾਨੀ ਫਿਲਮ ਨਿਰਮਾਤਾ ਫਰਾਹ ਖ਼ਾਨ ਕੁੰਦਰਾ ਤੇ ਅਦਾਕਾਰ ਅਪਾਰਸ਼ਕਤੀ ਖੁਰਾਨਾ ਕਰਨਗੇ। ਇਸ ਦੌਰਾਨ ਸਮਾਗਮ ਵਿੱਚ ਦੇਵੀ ਸ੍ਰੀ ਪ੍ਰਸਾਦ, ਤਨਿਸ਼ਕ ਬਾਗਚੀ, ਗੁਰੂ ਰੰਧਾਵਾ, ਹਨੀ ਸਿੰਘ, ਨੇਹਾ ਕੱਕੜ, ਧ੍ਵਨੀ ਭਾਨੂਸ਼ਾਲੀ, ਜ਼ਾਹਰਾ ਐੱਸ ਖ਼ਾਨ ਤੇ ਅਸੀਸ ਕੌਰ ਵੱਲੋਂ ਵੀ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -