12.4 C
Alba Iulia
Monday, April 29, 2024

ਰਾਮ ਚਰਨ ਨੂੰ ਮਿਲਣ ਲਈ 264 ਕਿਲੋਮੀਟਰ ਤੁਰ ਕੇ ਆਇਆ ਪ੍ਰਸ਼ੰਸਕ

Must Read


ਹੈਦਰਾਬਾਦ: ਦੱਖਣ ਭਾਰਤੀ ਫਿਲਮਾਂ ਦੇ ਅਦਾਕਾਰ ਰਾਮ ਚਰਨ ਦੇ ਗੜਵਾਲ ਤੋਂ ਪ੍ਰਸ਼ੰਸਕ ਨੇ ਉਸ ਦਾ ਸਨਮਾਨ ਕਰਨ ਲਈ ਅਨੋਖਾ ਢੰਗ ਲੱਭਿਆ। ਜੈਰਾਮ ਨਾਂ ਦੇ ਇਸ ਪ੍ਰਸ਼ੰਸਕ ਨੇ ਰਾਮ ਚਰਨ ਨੂੰ ਮਿਲਣ ਲਈ ਨਾ ਸਿਰਫ਼ 264 ਕਿਲੋਮੀਟਰ ਦਾ ਪੈਦਲ ਸਫ਼ਰ ਕੀਤਾ ਸਗੋਂ ਆਪਣੇ ਖੇਤਾਂ ਵਿੱਚ ਉਗਾਏ ਝੋਨੇ ਨਾਲ ਤਸਵੀਰ ਬਣਾ ਕੇ ਅਦਾਕਾਰ ਨੂੰ ਭੇਟ ਕੀਤੀ। ਫਿਲਮ ‘ਆਰਆਰਆਰ’ ਦੇ ਅਦਾਕਾਰ ਨੇ ਫੋਟੋ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ”ਜੈਰਾਮ ਨਾਮ ਦਾ ਇੱਕ ਉਤਸ਼ਾਹੀ ਪ੍ਰਸ਼ੰਸਕ ਗੜਵਾਲ ਦੇ ਗੋਰਲਖਨ ਡੋਡੀ ਸਥਿਤ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਨਾਲ ਰਾਮ ਚਰਨ ਦੀ ਤਸਵੀਰ ਬਣਾ ਕੇ ਲਿਆਇਆ।” ਤਸਵੀਰ ‘ਚ ਰਾਮ ਚਰਨ ਆਪਣੇ ਪ੍ਰਸ਼ੰਸਕ ਨਾਲ ਮੁਸਕਰਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਪ੍ਰਸ਼ੰਸਕ ਨੇ ਆਪਣੇ ਖੇਤਾਂ ਦੇ ਝੋਨੇ ਦੀਆਂ ਕੁਝ ਬੋਰੀਆਂ ਵੀ ਅਦਾਕਾਰ ਨੂੰ ਦਿੱਤੀਆਂ। ਅਦਾਕਾਰ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਪ੍ਰਸ਼ੰਸਕ ਨਾਲ ਗੱਲਬਾਤ ਕੀਤੀ ਅਤੇ ਉਸ ਨਾਲ ਕਾਫ਼ੀ ਸਮਾਂ ਬਿਤਾਇਆ। ਰਾਮ ਚਰਨ ਅਗਲੇ ਦਿਨੀਂ ਸ਼ੰਕਰ ਸ਼ਨਮੁਗਮ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਫਿਲਮ ਵਿੱਚ ਇੱਕ ਦਿਲਚਸਪ ਭੂਮਿਕਾ ਨਿਭਾਉਂਦਾ ਨਜ਼ਰ ਆੲੇਗਾ। ਫਿਲਮ ਦਾ ਨਾਂ ਸ਼ਾਇਦ ‘ਅਧਿਕਾਰੀ’ ਹੋ ਸਕਦਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -