ਹੈਦਰਾਬਾਦ: ਅਦਾਕਾਰਾ ਪੂਜਾ ਹੇਗੜੇ ਨੇ ਤੇਲਗੂ ਅਦਾਕਾਰ ਪਵਨ ਕਲਿਆਣ ਦੀ ਫ਼ਿਲਮ ‘ਭਾਵੇਦੀਯੁਦੂ ਭਗਤ ਸਿੰਘ’ ਛੱਡ ਦਿੱਤੀ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਨੇ ਮੁੱਖ ਭੂਮਿਕਾ ਨਿਭਾਉਣੀ ਸੀ। ਸੂਤਰਾਂ ਅਨੁਸਾਰ ਇਸ ਫ਼ਿਲਮ ਦੀ ਸ਼ੂਟਿੰਗ ਅੱਗੇ ਪਾ ਦਿੱਤੀ ਗਈ ਹੈ। ਪੂਜਾ ਹੇਗੜੇ ਨੇ ਇਸ ਫ਼ਿਲਮ ਲਈ ਸਮਾਂ ਨਹੀਂ ਕੱਢ ਸਕੀ, ਜਿਸ ਕਾਰਨ ਉਸ ਨੇ ਫ਼ਿਲਮ ਛੱਡਣ ਦਾ ਫ਼ੈਸਲਾ ਕੀਤਾ ਹੈ। ਫਿਲਮ ‘ਭਾਵੇਦੀਯੁਦੂ ਭਗਤ ਸਿੰਘ’ ਦਾ ਨਿਰਦੇਸ਼ਨ ‘ਗੱਬਰ ਸਿੰਘ’ ਵਾਲੇ ਹਰੀਸ਼ ਸ਼ੰੰਕਰ ਵੱਲੋਂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਵਨ ਕਲਿਆਣ ਹਾਲ ਦੀ ਘੜੀ ਆਪਣੇ ਪੁਰਾਣੇ ਪ੍ਰਾਜੈਕਟ ‘ਹਰੀ ਹਾਰਾ ਵੀਰਾ ਮੱਲੂ’ ਨੂੰ ਮੁਕੰਮਲ ਕਰਨ ਵਿੱਚ ਰੁੱਝਿਆ ਹੋਇਆ ਹੈ। ਅਦਾਕਾਰਾ ਪੂਜਾ ਹੇਗੜੇ ਇਸ ਵੇਲੇ ਸਲਮਾਨ ਖ਼ਾਨ ਨਾਲ ਆਪਣੀ ਨਵੀਂ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਇਸ ਮਗਰੋਂ ਉਹ ਮਹੇਸ਼ ਬਾਬੂ ਦੀ ਅਗਲੀ ਫਿਲਮ ਵਿੱਚ ਵੀ ਕੰਮ ਕਰੇਗੀ, ਜਿਸ ਦਾ ਨਿਰਦੇਸ਼ਨ ਤ੍ਰਿਵਿਕਰਮ ਸ੍ਰੀਨਿਵਾਸ ਵੱਲੋਂ ਕੀਤਾ ਜਾਵੇਗਾ। -ਆਈਏਐੱਨਐੱਸ