12.4 C
Alba Iulia
Friday, March 29, 2024

‘ਭੂਲ ਭੁਲੱਈਆ-2’ ਨੇ 150 ਕਰੋੜ ਤੋਂ ਵੱਧ ਦੀ ਕਮਾਈ ਕੀਤੀ

Must Read


ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ ‘ਭੂਲ ਭੁਲੱਈਆ-2’ ਨੇ ਬਾਕਸ ਆਫਿਸ ‘ਤੇ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ ਇਹ ਮਨੋਵਿਗਿਆਨਕ ਭੂਤੀਆ ਫਿਲਮ ਭੂਸ਼ਣ ਕੁਮਾਰ ਦੇ ਟੀ-ਸੀਰੀਜ਼ ਅਤੇ ਸਿਨੇ-1 ਸਟੂਡੀਓਜ਼ ਵੱਲੋਂ ਤਿਆਰ ਕੀਤੀ ਗਈ ਹੈ। ਫਿਲਮ ਵਿੱਚ ਕਿਆਰਾ ਅਡਵਾਨੀ, ਤੱਬੂ ਤੇ ਰਾਜਪਾਲ ਯਾਦਵ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ 2007 ਵਿੱਚ ਇਸੇ ਨਾਂ ਹੇਠ ਬਣੀ ਫਿਲਮ ਦਾ ਅਗਲਾ ਭਾਗ ਹੈ, ਜਿਸ ਵਿੱਚ ਅਦਾਕਾਰ ਅਕਸ਼ੈ ਕੁਮਾਰ ਤੇ ਵਿਦਿਆ ਬਾਲਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਨਿਰਮਾਤਾਵਾਂ ਵੱਲੋਂ ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੀਆਂ ਰਿਲੀਜ਼ ਹੋ ਰਹੀਆਂ ਫਿਲਮਾਂ ਦੇ ਬਾਵਜੂਦ ‘ਭੂਲ ਭੁਲੱਈਆ-2’ ਨੇ ਹਾਲੇ ਵੀ ਸਿਨੇਮਾਘਰਾਂ ਵਿੱਚ ਆਪਣੀ ਪਕੜ ਬਣਾਈ ਹੋਈ ਹੈ। ਫਿਲਮ ਨੇ ਰਿਲੀਜ਼ ਤੋਂ 17ਵੇਂ ਦਿਨ ਕੁੱਲ 5.17 ਕਰੋੜ ਦੀ ਕਮਾਈ ਕੀਤੀ ਹੈ, ਜਿਸ ਨਾਲ ਇਸ ਦੀ ਕੁਲ ਕਮਾਈ 154.82 ਕਰੋੜ ਹੋ ਗਈ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -