12.4 C
Alba Iulia
Tuesday, April 9, 2024

‘ਡੀਆਈਡੀ ਸੁਪਰ ਮੌਮਜ਼’ ਵਿੱਚ ਜੱਜ ਬਣੇਗੀ ਉਰਮਿਲਾ

Must Read


ਮੁੰਬਈ: ਅਦਾਕਾਰ ਉਰਮਿਲਾ ਮਾਤੋਂਡਕਰ ਰਿਐਲਿਟੀ ਸ਼ੋਅ ‘ਡੀਆਈਡੀ ਸੁਪਰ ਮੌਮਜ਼’ ਦੇ ਨਵੇਂ ਸੀਜ਼ਨ ਵਿੱਚ ਕੋਰੀਓਗ੍ਰਾਫ਼ਰ ਤੇ ਫਿਲਮ ਨਿਰਮਾਤਾ ਰੈਮੋ ਡਿਸੂਜ਼ਾ ਨਾਲ ਜੱਜ ਬਣੇਗੀ। ਉਰਮਿਲਾ ਨੇ ਕਿਹਾ, ‘ਮੈਂ 15 ਸਾਲਾਂ ਬਾਅਦ ਕਿਸੇ ਹਿੰਦੀ ਲੜੀਵਾਰ ਵਿੱਚ ਕੰਮ ਕਰਾਂਗੀ ਤੇ ਮੈਂ ‘ਡੀਆਈਡੀ ਸੁਪਰ ਮੌਮਜ਼’ ਨੂੰ ਲੈ ਕੇ ਬਹੁਤ ਖੁਸ਼ ਹਾਂ। ਇਹ ਸ਼ੋਅ ਅਜਿਹੀਆਂ ਮਾਵਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦਾ ਹੈ, ਜੋ ਆਪਣੇ ਸੁਫ਼ਨੇ ਪੂਰੇ ਕਰਨ ਦਾ ਜਜ਼ਬਾ ਰੱਖਦੀਆਂ ਹਨ।’ ਅਦਾਕਾਰਾ ਨੇ ਕਿਹਾ, ‘ਮੇਰੇ ਲਈ ਇਹ ਸ਼ੋਅ ਇਸ ਲਈ ਖ਼ਾਸ ਹੈ ਕਿਉਂਕਿ ਇਹ ਔਰਤਾਂ ਦੇ ਅੱਗੇ ਵਧਣ ਦਾ ਇੱਕ ਮਾਧਿਅਮ ਹੈ। ਮੈਂ ਜੱਜ ਰੈਮੋ ਡਿਸੂਜ਼ਾ ਨਾਲ ਕੰਮ ਕਰਨ ਅਤੇ ਇਸ ਸੀਜ਼ਨ ਦੀਆਂ ਬਿਹਤਰੀਨ ਪੇਸ਼ਕਾਰੀਆਂ ਵੇਖਣ ਲਈ ਬਹੁਤ ਉਤਾਵਲੀ ਹਾਂ।’ ਇਸ ਸ਼ੋਅ ਦਾ ਪ੍ਰੀਮੀਅਰ ਜ਼ੀ ਟੀਵੀ ‘ਤੇ ਹੋਵੇਗਾ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -