12.4 C
Alba Iulia
Friday, May 3, 2024

ਲਗਾਨ ਨੇ ਪੂਰੇ ਕੀਤੇ 21 ਸਾਲ

Must Read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 15 ਜੂਨ

ਹਿੰਦੀ ਫਿਲਮ ਲਗਾਨ ਨੂੰ ਰਿਲੀਜ਼ ਹੋਏ ਅੱਜ 21 ਸਾਲ ਹੋ ਗਏ ਹਨ। ਇਹ ਫਿਲਮ 15 ਜੂੂਨ 2001 ਵਿੱਚ ਰਿਲੀਜ਼ ਹੋਈ ਸੀ ਤੇ ਸਿਨੇਮਾਘਰਾਂ ਵਿੱਚ ਛਾ ਗਈ ਸੀ। ਫਿਲਮ ਵਿੱਚ ਅਰਜਨ ਲੁਹਾਰ ਦਾ ਕਿਰਦਾਰ ਨਿਭਾਉਣ ਵਾਲੇ ਵੱਡੇ ਅਤੇ ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਅਖਿਲੇਂਦਰ ਮਿਸ਼ਰਾ ਨੇ ਫਿਲਮ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਫਿਲਮ ਦੇ ਦੋ ਦਹਾਕੇ ਪੂਰੇ ਹੋਣ ਦਾ ਜ਼ਿਕਰ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਮਿਸ਼ਰਾ ਨੇ ਲਿਖਿਆ, ‘ਲਗਾਨ ਦੇ 21 ਸਾਲ: 15 ਜੂਨ 2001 ਤੋਂ ਸਾਲ 2022।’ ਲਗਾਨ ਦੀ ਕਹਾਣੀ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਕਿ ਫਿਲਮ ਨੂੰ ਭਾਰਤ ਵੱਲੋਂ ਆਸਕਰ ਲਈ ਵੀ ਨਾਮਜ਼ਦ ਕੀਤਾ ਗਿਆ। 15 ਜੂਨ 2001 ਨੂੰ ਰਿਲੀਜ਼ ਹੋਈ ਇਸ ਫਿਲਮ ਨੂੰ ਦੋ ਦਹਾਕੇ ਬੀਤ ਚੁੱਕੇ ਹਨ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -