12.4 C
Alba Iulia
Friday, April 26, 2024

ਟਾਈਗਰ ਦੀ ‘ਗਣਪਤ’ ਕ੍ਰਿਸਮਸ ਮੌਕੇ ਹੋਵੇਗੀ ਰਿਲੀਜ਼

Must Read


ਮੁੰਬਈ: ਦਰਸ਼ਕਾਂ ਨੂੰ ਹਾਲ ਹੀ ਵਿਚ ਐਕਸ਼ਨ ਭਰਪੂਰ ਫਿਲਮਾਂ ‘ਕੇਜੀਐੱਫ’, ‘ਵਿਕਰਮ” ਅਤੇ ‘ਆਰਆਰਆਰ’ ਦੇਖਣ ਨੂੰ ਮਿਲੀਆਂ ਹਨ ਅਤੇ ਐਕਸ਼ਨ ਸੁਪਰਸਟਾਰ ਟਾਈਗਰ ਸ਼ਰਾਫ ਦੀ ਐਕਸ਼ਨ ਥ੍ਰਿਲਰ ਫਿਲਮ ‘ਗਣਪਤ’ ਕ੍ਰਿਸਮਸ ਨੇੜੇ 23 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਵਿਕਾਸ ਬਹਿਲ ਹਨ ਜਿਸ ਨੇ ਫਿਲਮ ਨੂੰ ਬੇਮਿਸਾਲ ਢੰਗ ਨਾਲ ਸ਼ੂਟ ਕੀਤਾ ਹੈ। ਇਸ ਫਿਲਮ ਵਿਚ ਨਾਨ-ਸਟਾਪ ਰੋਮਾਂਚਕ ਐਕਸ਼ਨ ਦੇਖਣ ਨੂੰ ਮਿਲੇਗਾ। ਪ੍ਰੋਡਕਸ਼ਨ ਹਾਊਸ ਦੇ ਸੂਤਰ ਨੇ ਦੱਸਿਆ ਕਿ ਇਹ ਅਜਿਹੀ ਫਿਲਮ ਹੋਵੇਗੀ ਜੋ ਭਾਰਤੀ ਸਿਨੇਮਾ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਗਈ। ਇਹ ਫਿਲਮ ਵਿਸ਼ਵ ਪੱਧਰੀ ਸਪੈਸ਼ਲ ਇਫੈਕਟਸ ਨਾਲ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ‘ਹੀਰੋਪੰਤੀ’ ਨਾਲ ਫਿਲਮ ਜਗਤ ਵਿਚ ਕਦਮ ਰੱਖਣ ਵਾਲੇ ਟਾਈਗਰ ਅਤੇ ਕ੍ਰਿਤੀ ਸੈਨਨ ਮੁੜ ‘ਗਣਪਤ’ ਵਿਚ ਇਕੱਠੇ ਨਜ਼ਰ ਆਉਣਗੇ। ਇਹ ਵੀ ਦੱਸਣਾ ਬਣਦਾ ਹੈ ਕਿ ਟਾਈਗਰ ਸ਼ਰਾਫ ਦੀ ਫਿਲਮ ਹੀਰੋਪੰਤੀ-2 ਬੁਰੀ ਤਰ੍ਹਾਂ ਫਲਾਪ ਹੋਈ ਹੈ ਤੇ ਰਣਵੀਰ ਕਪੂਰ ਦੀ ਫਿਲਮ ‘ਸਰਕਸ’ ਵੀ ਕ੍ਰਿਸਮਸ ਨੇੜੇ ਰਿਲੀਜ਼ ਹੋਣ ਵਾਲੀ ਹੈ ਜਿਸ ਕਾਰਨ ਫਿਲਮ ‘ਗਣਪਤ’ ਦੇ ਨਿਰਦੇਸ਼ਕ ਫਿਲਮ ਦੀ ਰਿਲੀਜ਼ ਨੂੰ ਲੈ ਕੇ ਦੁਚਿੱਤੀ ਵਿਚ ਸਨ। ਫਿਲਮ ਵਿੱਚ ਸਵੀਡਿਸ਼-ਯੂਨਾਨੀ ਅਦਾਕਾਰਾ ਐਲੀ ਅਵਰਰਾਮ, ਮਲਿਆਲਮ ਸਟਾਰ ਰਹਿਮਾਨ ਅਤੇ ਰੌਬ ਹੋਰੌਕਸ ਵੀ ਮੁੱਖ ਭੂਮਿਕਾਵਾਂ ਵਿਚ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -