12.4 C
Alba Iulia
Sunday, May 5, 2024

ਆਮਿਰ ਖ਼ਾਨ ਨੇ ਮਾਂ ਜ਼ੀਨਤ ਦਾ ਜਨਮ ਦਿਨ ਮਨਾਇਆ

Must Read


ਮੁੰਬਈ: ਅਦਾਕਾਰ ਆਮਿਰ ਖ਼ਾਨ ਨੇ ਆਪਣੇ ਪਰਿਵਾਰ ਨਾਲ ਆਪਣੀ ਮਾਂ ਜ਼ੀਨਤ ਹੁਸੈਨ ਦਾ ਜਨਮ ਦਿਨ ਮਨਾਇਆ। ਬੀਤੇ ਦਿਨ ਮਨਾਏ ਗਏ ਇਸ ਜਸ਼ਨ ਵਿੱਚ ਕੁਝ ਬੇਹੱਦ ਨੇੜਲੇ ਦੋਸਤਾਂ ਤੋਂ ਇਲਾਵਾ ਕਿਰਨ ਰਾਓ ਤੇ ਆਮਿਰ ਖਾਨ ਦਾ ਸਭ ਤੋਂ ਛੋਟਾ ਪੁੱਤਰ ਆਜ਼ਾਦ ਵੀ ਸ਼ਾਮਲ ਹੋਏ। ਇਸ ਸਮਾਗਮ ਸਬੰਧੀ ਵਾਇਰਲ ਹੋਈ ਇੱਕ ਵੀਡੀਓ ਵਿੱਚ ਆਮਿਰ ਖ਼ਾਨ, ਕਿਰਨ ਰਾਓ ਤੇ ਆਜ਼ਾਦ ਨਾਲ ਬੈਠਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਜ਼ੀਨਤ ਹੁਸੈਨ ਦੇ ਕਰੀਬੀ ਦੋਸਤ ਵੀ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਆਮਿਰ ਆਪਣੀ ਮਾਂ ਦਾ ਲਾਡਲਾ ਹੈ ਤੇ ਦੋਵਾਂ ਵਿੱਚ ਗੂੜ੍ਹੀ ਸਾਂਝ ਹੈ। ਜ਼ੀਨਤ, ਆਮਿਰ ਦੇ ਕੰਮਾਂ ਦੀ ਸਭ ਤੋਂ ਵੱਡੀ ਆਲੋਚਕ ਵੀ ਹੈ। ਉਹ ਨਾ ਸਿਰਫ਼ ਉਸ ਦੀਆਂ ਫਿਲਮਾਂ ਸਭ ਤੋਂ ਪਹਿਲਾਂ ਦੇਖਦੀ ਹੈ, ਸਗੋਂ ਉਸ ਦੇ ਸਾਰੇ ਪ੍ਰਾਜੈਕਟਾਂ ਲਈ ਹੌਸਲਾ-ਅਫ਼ਜ਼ਾਈ ਵੀ ਕਰਦੀ ਹੈ। ਹਾਲ ਹੀ ਵਿੱਚ ਆਮਿਰ ਤੇ ਆਜ਼ਾਦ ਦੋਵੇਂ ਇਕੱਠੇ ਜ਼ੀਨਤ ਹੁਸੈਨ ਲਈ ਤੋਹਫ਼ਾ ਵੀ ਖਰੀਦਣ ਗਏ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -