ਬੰਗਲੌਰ, 14 ਜੂਨ
ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਪੁੱਤ ਸਿਧਾਂਤ ਕਪੂਰ, ਜਿਸ ਨੂੰ ਨਸ਼ਿਆਂ ਦੀ ਵਰਤੋਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਸੋਮਵਾਰ ਦੇਰ ਰਾਤ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਅਦਾਕਾਰ ਤੇ ਸਹਾਇਕ ਨਿਰਦੇਸ਼ ਸਿਧਾਂਤ ਅਤੇ ਚਾਰ ਹੋਰ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਜ਼ਮਾਨਤ ‘ਤੇ ਇਸ ਨਿਰਦੇਸ਼ ਦੇ ਨਾਲ ਰਿਹਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਲੋੜ ਪੈਣ ‘ਤੇ ਪੁਲੀਸ ਦੇ ਸਾਹਮਣੇ ਪੇਸ਼ ਹੋਣਾ ਪਏਗਾ। ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲੀਸ ਨੇ ਐਤਵਾਰ ਰਾਤ ਇੱਥੇ ਐਮਜੀ ਰੋਡ ‘ਤੇ ਪੰਜ ਸਿਤਾਰਾ ਹੋਟਲ ਤੋਂ ਕਥਿਤ ਰੇਵ ਪਾਰਟੀ ਦੌਰਾਨ ਹਿਰਾਸਤ ਵਿੱਚ ਲਿਆ। ਪੁਲੀਸ ਦੇ ਡਿਪਟੀ ਕਮਿਸ਼ਨਰ ਡਾਕਟਰ ਭੀਮਾਸ਼ੰਕਰ ਐੱਸ. ਗੁਲੇਦ ਨੇ ਦੱਸਿਆ, ‘ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬਾਲੀਵੁੱਡ ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੇ ਡਰੱਗਜ਼ ਲਈ ਸੀ। ਖੂਨ ਦੀ ਜਾਂਚ ਦੀ ਰਿਪੋਰਟ ਵਿੱਚ ਡਰੱਗ ਲੈਣ ਦਾ ਨਤੀਜਾ ਪਾਜ਼ੇਟਿਵ ਆਇਆ ਹੈ।