12.4 C
Alba Iulia
Friday, March 29, 2024

‘ਦ੍ਰਿਸ਼ਯਮ-2’ ਨਵੰਬਰ ’ਚ ਹੋਵੇਗੀ ਰਿਲੀਜ਼

Must Read


ਮੁੰਬਈ: ਅਦਾਕਾਰ ਅਜੈ ਦੇਵਗਨ, ਅਕਸ਼ੈ ਖੰਨਾ ਤੇ ਤੱਬੂ ਦੀ ਨਵੀਂ ਫਿਲਮ ‘ਦ੍ਰਿਸ਼ਯਮ -2′ 18 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਇਹ ਫਿਲਮ 2015 ਵਿੱਚ ਆਈ ਅਪਰਾਧ ਥ੍ਰਿਲਰ ”ਦ੍ਰਿਸ਼ਯਮ’ ਦਾ ਅਗਲਾ ਭਾਗ ਹੈ। ਇਹ ਫਿਲਮ ਮਲਿਆਲਮ ਭਾਸ਼ਾ ਵਿੱਚ ਬਣੀ ਫਿਲਮ ਦਾ ਹਿੰਦੀ ਰੂਪਾਂਤਰਨ ਸੀ, ਜਿਸ ਵਿੱਚ ਮੁੱਖ ਭੂਮਿਕਾ ਅਦਾਕਾਰ ਮੋਹਨਲਾਲ ਨੇ ਨਿਭਾਈ ਸੀ। ‘ਦ੍ਰਿਸ਼ਯਮ-2’ ਵਿੱਚ ਅਜੈ ਦੇਵਗਨ, ਅਕਸ਼ੈ ਖੰਨਾ, ਤਬੂ, ਸ਼੍ਰਿਆ ਸਰਨ, ਰਜਤ ਕਪੂਰ ਤੇ ਇਸ਼ਿਤਾ ਦੱਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ‘ਦ੍ਰਿਸ਼ਯਮ -2’ ਦਾ ਨਿਰਮਾਣ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ, ਕ੍ਰਿਸ਼ਨ ਕੁਮਾਰ ਵੱਲੋਂ ਕੀਤਾ ਗਿਆ ਹੈ। ਸੰਜੀਵ ਜੋਸ਼ੀ, ਆਦਿਤਿਆ ਚੌਕਸੀ ਤੇ ਸ਼ਿਵ ਚਨਾਨਾ ਇਸ ਫਿਲਮ ਵਿੱਚ ਸਹਿ-ਨਿਰਮਾਤਾ ਹਨ। ਇਹ ਫਿਲਮ ਵਾਇਆਕੌਮ-18 ਸਟੂਡੀਓ, ਟੀ-ਸੀਰੀਜ਼ ਅਤੇ ਪੈਨੋਰਮਾ ਸਟੂਡੀਓਜ਼ ਵੱਲੋਂ ਪੇਸ਼ ਕੀਤੀ ਗਈ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -