12.4 C
Alba Iulia
Thursday, April 25, 2024

‘ਫੁਕਰੇ-3’ ਦੀ ਸ਼ੂਟਿੰਗ ਮੁਕੰਮਲ

Must Read


ਮੁੰਬਈ: ਫਿਲਮ ਨਿਰਮਾਤਾ ਮ੍ਰਿਗਦੀਪ ਸਿੰਘ ਲਾਂਬਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਉਸ ਨੇ ਫਿਲਮ ‘ਫੁਕਰੇ-3’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫਿਲਮ ਚਾਰ ਦੋਸਤਾਂ ਦੀ ਕਹਾਣੀ ਹੈ, ਜਿਸ ਵਿੱਚ ਅਦਾਕਾਰ ਪੁਲਕਿਤ ਸਮਰਾਟ (ਹਨੀ), ਵਰੁਨ ਸ਼ਰਮਾ (ਚੂਚਾ), ਮਨਜੋਤ ਸਿੰਘ (ਲਾਲੀ) ਅਤੇ ਅਲੀ ਫਜ਼ਲ (ਜ਼ਫਰ) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਚਾਰ ਦੋਸਤ ਛੇਤੀ ਤੋਂ ਛੇਤੀ ਬਹੁਤ ਸਾਰਾ ਪੈਸਾ ਕਮਾਉਣ ਦੇ ਇਰਾਦੇ ਨਾਲ ਇਕੱਠੇ ਹੁੰਦੇ ਹਨ। ਫਿਲਮ ਵਿੱਚ ਅਦਾਕਾਰਾ ਰਿਚਾ ਚੱਢਾ ਇੱਕ ਸਥਾਨਕ ਗੈਂਗਸਟਰ ਭੋਲੀ ਪੰਜਾਬਣ ਦੀ ਭੂਮਿਕਾ ਨਿਭਾਅ ਰਹੀ ਹੈ। ਫਿਲਮ ਦੇ ਨਿਰਦੇਸ਼ਕ ਲਾਂਬਾ ਨੇ ਸ਼ੂਟਿੰਗ ਮੁਕੰਮਲ ਕਰਨ ਮਗਰੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ, ‘ਫੁਕਰੇ-3 ਦੀ ਸ਼ੂਟਿੰਗ ਮੁਕੰਮਲ, ਟੀਮ ਫੁਕਰੇ ਦਾ ਧੰਨਵਾਦ। ਤੁਸੀਂ ਸਾਰੇ ਹੀ ਬਾਕਮਾਲ ਹੋ। ਮੈਂ ਤੁਹਾਡੇ ਸਾਰਿਆਂ ਨਾਲ ਸ਼ੂਟਿੰਗ ਦੌਰਾਨ ਬਿਤਾਏ ਪਲਾਂ ਨੂੰ ਯਾਦ ਕਰਾਂਗਾ।’ ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਪਹਿਲੇ ਦੋ ਭਾਗ 2013 ਅਤੇ 2017 ਵਿੱਚ ਰਿਲੀਜ਼ ਹੋਏ ਸਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -