12.4 C
Alba Iulia
Monday, May 6, 2024

ਗੀਤ ‘ਨੱਚ ਪੰਜਾਬਣ’ ਦਾ ਐਕਸ਼ਨ ਕਰਦੇ ਨਜ਼ਰ ਆਏ ਬਿੱਗ ਬੀ

Must Read


ਮੁੰਬਈ: ਸੀਨੀਅਰ ਅਦਾਕਾਰ ਅਮਿਤਾਭ ਬੱਚਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਚੱਲ ਰਹੇ ਨਵੇਂ ਟਰੈਂਡ ‘ਨੱਚ ਪੰਜਾਬਣ’ ‘ਤੇ ਆਪਣੀ ਇੱਕ ਤਸਵੀਰ ਸਾਂਝੀ ਕਰ ਕੇ ਅਦਾਕਾਰ ਵਰੁਨ ਧਵਨ ਤੇ ਮਨੀਸ਼ ਪੌਲ ਨੂੰ ਹੈਰਾਨ ਕਰ ਦਿੱਤਾ ਹੈ। ਅਮਿਤਾਭ ਵੱਲੋਂ ਇੰਸਟਾਗ੍ਰਾਮ ‘ਤੇ ਇਹ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਅਦਾਕਾਰ ਨੇ ਜਾਮਣੀ ਰੰਗ ਦਾ ਟਰੈਕ ਸੂਟ ਅਤੇ ਬਾਂਹ ‘ਤੇ ਕਾਲੇ ਰੰਗ ਦਾ ਬੈਂਡ ਪਾਇਆ ਹੋਇਆ ਹੈ। ਅਮਿਤਾਭ ਇਸ ਤਸਵੀਰ ਵਿੱਚ ਫਿਲਮ ‘ਜੁਗ ਜੁਗ ਜੀਓ’ ਵਿੱਚਲੇ ਗੀਤ ਦਾ ਉਹ ਸਟੈੱਪ ਕਰਦੇ ਦਿਖਾਈ ਦਿੰਦੇ ਹਨ, ਜਿਸ ‘ਤੇ ਅੱਜ ਕੱਲ੍ਹ ਸਾਰੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਰਹੇ ਹਨ। ਇਸ ਤਸਵੀਰ ਨਾਲ ਅਮਿਤਾਭ ਨੇ ਫੋਟੋ ਦੇ ਸਿਰਲੇਖ ਵਿੱਚ ਲਿਖਿਆ ਹੈ, ‘ਨੱਚ ਪੰਜਾਬਣ ਨੱਚ ਪੰਜਾਬਣ ਨੱਚ ਪੰਜਾਬਣ ਨੱਚ’। ਅਮਿਤਾਭ ਵੱਲੋਂ ਇਹ ਤਸਵੀਰ ਪਾਉਣ ਮਗਰੋਂ ਅਦਾਕਾਰ ਵਰੁਨ ਧਵਨ ਨੇ ਖੁਸ਼ੀ ਵਿੱਚ ਅਦਾਕਾਰ ਦਾ ਦਿਲ ਵਾਲੇ ਇਮੋਜੀਜ਼ ਨਾਲ ਧੰਨਵਾਦ ਕੀਤਾ। ਇਸੇ ਤਰ੍ਹਾਂ ਮਨੀਸ਼ ਪੌਲ ਨੇ ਲਿਖਿਆ, ‘ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਸਰ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -