ਮੁੰਬਈ: ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਨਿਕੰਮਾ’ ਨਾਲ ਪਰਦੇ ‘ਤੇ ਵਾਪਸੀ ਕਰਨ ਵਾਲੀ ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਪ੍ਰਸਿੱਧੀ ਇੱਕ ਦੋ-ਧਾਰੀ ਤਲਵਾਰ ਹੈ। ਉਸ ਨੇ ਕਿਹਾ, ”ਪ੍ਰਸਿੱਧੀ ਇੱਕ ਦੋ-ਧਾਰੀ ਤਲਵਾਰ ਹੈ ਪਰ ਤੁਹਾਨੂੰ ਇਸ ਦੀ ਕਦਰ ਕਰਨੀ ਪਵੇਗੀ ਅਤੇ ਤੁਹਾਨੂੰ ਆਪਣੀ ਤਰੱਕੀ ਲਈ ਕੁੱਝ ਨੁਕਸਾਨ ਝੱਲਣਾ ਪੈਂਦਾ ਹੈ… ਇੰਡਸਟਰੀ ਵਿੱਚ ਇਹ ਤੁਹਾਡੇ ਕਰੀਅਰ ਜਾਂ ਕੰਮ ਦਾ ਅੰਤ ਹੋਵੇਗਾ ਜੇਕਰ ਲੋਕ ਤੁਹਾਨੂੰ ਬਿਨਾਂ ਪ੍ਰੇਸ਼ਾਨ ਕੀਤਿਆਂ ‘ਪਾਣੀ ਪੂਰੀ’ ਖਾਣ ਦੀ ਇਜਾਜ਼ਤ ਦਿੰਦੇ ਹਨ ਤਾਂ ਮੈਂ ਕਹਾਂਗੀ ਕਿ ਇਹ ਕੁਝ ਚਿੰਤਾਜਨਕ ਹੋਵੇਗਾ।” ਅਦਾਕਾਰਾ ਨੇ ਕਿਹਾ ਕਿ ਉਹ ਦਰਸ਼ਕਾਂ ਤੋਂ ਮਿਲੇ ਪਿਆਰ ਅਤੇ ਪ੍ਰਸ਼ੰਸਾ ਲਈ ਸ਼ੁਕਰਗੁਜ਼ਾਰ ਹੈ। ਉਸ ਨੇ ਕਿਹਾ, ”ਇਹ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ, ਜਦੋਂ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਦੋਂ ਕੀ ਕਹਿਣਾ ਹੈ ਕਿਉਂਕਿ ਅਸੀਂ ਕਿਸੇ ਚਿੜੀਆਘਰ ਦੇ ਬਾਂਦਰ ਨਹੀਂ ਹਾਂ, ਅਸੀਂ ਇੱਥੇ ਮਨੋਰੰਜਨ ਕਰਨ ਲਈ ਹਾਂ ਅਤੇ ਮੇਰੇ ਰਾਹ ਵਿੱਚ ਆਏ ਸਾਰੇ ਪਿਆਰ ਲਈ ਮੈਂ ਦਿਲੋਂ ਧੰਨਵਾਦੀ ਹਾਂ।” ਸ਼ਿਲਪਾ ਨੇ ਕਿਹਾ, ”ਕਈ ਵਾਰ ਜਦੋਂ ਤੁਸੀਂ ਬਹੁਤ ਮਿਹਨਤ ਕੀਤੀ ਹੁੰਦੀ ਹੈ ਅਤੇ ਤੁਸੀਂ ਆਪਣੇ ਪਰਿਵਾਰ ਨਾਲ ਇੱਕ ਛੁੱਟੀ ਕੱਟਣ ਦੀ ਕੋਸ਼ਿਸ਼ ਕਰਦੇ ਹੋ ਅਤੇ ਕਈ ਵਾਰ ਜਦੋਂ ਤੁਸੀਂ ਹਵਾਈ ਅੱਡੇ ‘ਤੇ ਹੁੰਦੇ ਹੋ ਤੇ ਆਪਣੇ ਦੋ ਸਾਲ ਦੇ ਬੱਚੇ ਦਾ ਹੱਥ ਫੜਦੇ ਹੋ, ਇਸੇ ਦੌਰਾਨ ਕੋਈ ਵਿਅਕਤੀ ਅੰਦਰ ਆਉਂਦਾ ਹੈ ਅਤੇ ਸੈਲਫੀ ਲੈਣਾ ਚਾਹੁੰਦਾ ਹੈ…. ਕਈ ਵਾਰ ਇਹ ਡਰਾਉਣਾ ਹੁੰਦਾ ਹੈ ਪਰ ਉਂਝ ਇਹ ਸਾਰਾ ਪ੍ਰਸਿੱਧੀ ਦੀ ਖੇਡ ਦਾ ਹਿੱਸਾ ਹੈ।” ਸ਼ਿਲਪਾ ਅਗਲੀ ਵਾਰ ਰੋਹਿਤ ਸ਼ੈਟੀ ਦੀ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਆ ਰਹੀ ਵੈੱਬ ਸੀਰੀਜ਼ ‘ਇੰਡੀਅਨ ਪੁਲੀਸ ਫੋਰਸ’ ਵਿੱਚ ਨਜ਼ਰ ਆਵੇਗੀ। -ਆਈਏਐੱਨਐੱਸ