ਮੁੰਬਈ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਫਿਲਮ ‘ਐਮਰਜੈਂਸੀ’ ਵਿੱਚ ਸਾਬਕਾ ਤੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ਵਿਚ ਨਜ਼ਰ ਆਵੇਗੀ ਨੇ ਸਾਲ 1975 ਵਿੱਚ ਐਮਰਜੈਂਸੀ ਦੇ ਦਿਨ ਦੀ ਇੱਕ ਖਬਰ ਦੀ ਕਲਿੱਪਿੰੰਗ ਸਾਂਝੀ ਕੀਤੀ ਹੈ। ਕੰਗਨਾ ਨੇ ਆਪਣੀ ਆਉਣ ਵਾਲੀ ਫਿਲਮ ਵਿਚਲਾ ਇੱਕ ਛੋਟਾ ਜਿਹਾ ਕਿੱਸਾ ਸਾਂਝਾ ਕੀਤਾ ਜਿਸ ਦਿਨ ਭਾਵ 25 ਜੂਨ, 1975 ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਕੰਗਨਾ ਨੇ ਇੰਸਟਾਗ੍ਰਾਮ ‘ਤੇ ਇਸ ਦੀ ਸਟੋਰੀ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਇਸ ਫਿਲਮ ਦਾ ਨਿਰਦੇਸ਼ਨ ਤੇ ਨਿਰਮਾਣ ਵੀ ਆਪ ਹੀ ਕਰੇਗੀ। ਇਹ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਾਟਕੀ ਘਟਨਾਵਾਂ ਸਨ। ਉਹ ਤਸਵੀਰ ਰਾਹੀਂ ਦੱਸਦੀ ਹੈ ਕਿ ਐਮਰਜੈਂਸੀ ਦਾ ਕੀ ਕਾਰਨ ਬਣਿਆ ਅਤੇ ਇਸ ਦੇ ਕੀ ਨਤੀਜੇ ਨਿਕਲੇ। -ਆਈਏਐੱਨਐੱਸ