12.4 C
Alba Iulia
Tuesday, May 14, 2024

‘ਸ਼ਮਸ਼ੇਰਾ’ ਵਿੱਚ ਰਣਬੀਰ ਨਾਲ ਕੰਮ ਕਰਕੇ ਖੁਸ਼ ਹੈ ਵਾਣੀ ਕਪੂਰ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਵਾਣੀ ਕਪੂਰ ਆਪਣੀ ਆਉਣ ਵਾਲੀ ਫਿਲਮ ‘ਸ਼ਮਸ਼ੇਰਾ’ ਦੀ ਰਿਲੀਜ਼ ਲਈ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਉਹ ਰਣਬੀਰ ਕਪੂਰ ਨਾਲ ਕੰਮ ਕਰ ਕੇ ਬੇਹੱਦ ਖੁਸ਼ ਹੈ। ਉਹ ਦੱਸਦੀ ਹੈ ਕਿ ਉਸ ਲਈ ‘ਸ਼ਮਸ਼ੇਰਾ’ ਸੁਪਨਮਈ ਪ੍ਰਾਜੈਕਟ ਹੈ। ਫਿਲਮ ਦਾ ਨਿਰਦੇਸ਼ਕ ਕਰਨ ਮਲਹੋਤਰਾ ਦੂਰਅੰਦੇਸ਼ੀ ਕਹਾਣੀਕਾਰ ਹੈ ਤੇ ਕੋਈ ਵੀ ਅਦਾਕਾਰ, ਮਲਹੋਤਰਾ ਨਾਲ ਕੰਮ ਕਰਨ ਦਾ ਮੌਕਾ ਨਹੀਂ ਗੁਆਉਣਾ ਚਾਹੁੰਦਾ ਤੇ ਉਹ ਖੁਸ਼ਕਿਸਮਤ ਹੈ ਜਿਸ ਨੂੰ ਉਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵਾਨੀ ਨੇ ਦੱਸਿਆ ਕਿ ਉਹ ਅਜੋਕੇ ਸਮੇਂ ਦੇ ਚੰਗੇ ਅਦਾਕਾਰਾਂ ਵਿਚੋਂ ਇਕ ਰਣਬੀਰ ਕਪੂਰ ਨਾਲ ਕੰਮ ਕਰ ਰਹੀ ਹੈ। ਉਹ ਇਸ ਫਿਲਮ ਰਾਹੀਂ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇੇ। ਇਸ ਫਿਲਮ ਵਿਚ ਸੰਜੇ ਦੱਤ ਨੇ ਰਣਬੀਰ ਦੇ ਕੱਟੜ ਦੁਸ਼ਮਣ ਦਾ ਕਿਰਦਾਰ ਨਿਭਾਇਆ ਹੈ। ਫਿਲਮ ‘ਸ਼ਮਸ਼ੇਰਾ’ 22 ਜੁਲਾਈ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -