ਚੇਨੱਈ: ਨਿਰਦੇਸ਼ਕ ਲੋਕੇਸ਼ ਕਨਾਗਰਾਜ ਤੇ ਕਮਲ ਹਾਸਨ ਦੀ ਬਲਾਕਬਸਟਰ ਫਿਲਮ ‘ਵਿਕਰਮ’ ਦੇ ਗੀਤ ‘ਪਤਾਲਾ ਪਤਾਲਾ’ ਨੂੰ ਯੂਟਿਊਬ ‘ਤੇ 1 ਕਰੋੜ ਵਾਰ ਦੇਖਿਆ ਜਾ ਚੁੱਕਿਆ ਹੈ। ਫ਼ਿਲਮ ਦਾ ਨਿਰਮਾਣ ਕਰਨ ਵਾਲੇ ਰਾਜ ਕਮਲ ਫਿਲਮਜ਼ ਇੰਟਰਨੈਸ਼ਨਲ ਨੇ ਟਵਿੱਟਰ ‘ਤੇ ਦੱਸਿਆ ਕਿ ‘ਪਤਾਲਾ ਪਤਾਲਾ’ ਦੀ ਵੀਡੀਓ ਨੂੰ ਹੁਣ ਤਕ 10 ਮਿਲੀਅਨ ਲੋਕ ਵੇਖ ਚੁੱਕੇ ਹਨ। ਫਿਲਮ ਦੇ ਤਾਮਿਲਨਾਡੂ ਵਿਚ ਡਿਸਟਰੀਬਿਊਟਰ ਰੈੱਡ ਜਾਇੰਟ ਮੂਵੀਜ਼ ਨੇ ਵੀ ਟਵਿੱਟਰ ‘ਤੇ ਇਸ ਗੀਤ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਗੀਤ ਸਚਮੁੱਚ ਹੈਰਾਨ ਕਰ ਰਿਹਾ ਹੈ। ਫਿਲਮ ਵਿਕਰਮ ਦੀ ਵੱਖ-ਵੱਖ ਖੇਤਰਾਂ ਦੇ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਗਈ ਹੈ। ਇਸ ਫਿਲਮ ਨੇ ਨਾ ਸਿਰਫ ਭਾਰਤੀ ਵਪਾਰ ਮੰਡਲਾਂ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਕੌਮਾਂਤਰੀ ਬਾਜ਼ਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਲੋਕੇਸ਼ ਕਨਾਗਰਾਜ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਵਿਸ਼ਵ ਭਰ ਦੇ ਥੀਏਟਰਾਂ ਵਿਚ 3 ਜੂਨ ਨੂੰ ਰਿਲੀਜ਼ ਹੋਈ ਸੀ। ਵਿਕਰਮ ਨੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜੇ ਹਨ ਅਤੇ ਇਹ ਫਿਲਮ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਇਸ ਫਿਲਮ ਦਾ ਵਿਸ਼ਵਵਿਆਪੀ ਓਟੀਟੀ ਪ੍ਰੀਮੀਅਰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਦੇਖਣ ਨੂੰ ਮਿਲੇਗਾ। ਇਹ ਫਿਲਮ 8 ਜੁਲਾਈ ਤੋਂ ਤਾਮਿਲ, ਤੇਲਗੂ ਅਤੇ ਹਿੰਦੀ ਵਿੱਚ ਉਪਲੱਬਧ ਹੋਵੇਗੀ। -ਆਈਏਐੱਨਐੱਸ