12.4 C
Alba Iulia
Tuesday, April 30, 2024

ਪਰਿਵਾਰ ਨਾਲ ਲੰਡਨ ’ਚ ਛੁੱਟੀਆਂ ਮਨਾ ਰਿਹੈ ਅਪਾਰਸ਼ਕਤੀ

Must Read


ਚੰਡੀਗੜ੍ਹ: ਅਦਾਕਾਰ ਅਪਾਰਸ਼ਕਤੀ ਖੁਰਾਣਾ ਆਪਣੀ ਪਤਨੀ ਆਕ੍ਰਿਤੀ ਆਹੂਜਾ ਨਾਲ ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਿਹਾ ਹੈ। ਉਹ ਪਿਛਲੇ ਹਫ਼ਤੇ ਲੰਡਨ ਗਏ ਸਨ ਤੇ ਅੱਜ-ਕੱਲ੍ਹ ਆਪਣੇ ਦੋਸਤਾਂ ਨਾਲ ਲੰਡਨ ਦੀ ਆਬੋ-ਹਵਾ ਅਤੇ ਲਜ਼ੀਜ਼ ਪਕਵਾਨਾਂ ਦਾ ਆਨੰਦ ਮਾਣ ਰਹੇ ਹਨ। ਅਪਾਰਸ਼ਕਤੀ ਨੇ ਕਿਹਾ, ‘ਮੈਂ ਮੁੜ ਕੰਮ ਕਰਨ ਲਈ ਉਤਾਵਲਾ ਹਾਂ, ਪਰ ਇਨ੍ਹਾਂ ਛੁੱਟੀਆਂ ਦੀ ਮੈਨੂੰ ਬਹੁਤ ਲੋੜ ਸੀ, ਕਿਉਂਕਿ ਛੁੱਟੀਆਂ ਦੌਰਾਨ ਮੈਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੱਖ-ਵੱਖ ਸਰਗਰਮੀਆਂ ਵਿੱਚ ਸ਼ਾਮਲ ਹੋਣਾ ਚੰਗਾ ਲੱਗਦਾ ਹੈ।’ ਜ਼ਿਕਰਯੋਗ ਹੈ ਕਿ ਅਪਾਰਸ਼ਕਤੀ ਛੇਤੀ ਹੀ ਨਵੀਂ ਜਾਸੂਸੀ ਫ਼ਿਲਮ ‘ਬਰਲਿਨ’ ਵਿੱਚ ਦਿਖਾਈ ਦੇਵੇਗਾ, ਜਿਸ ਵਿੱਚ ਉਸ ਨਾਲ ਇਸ਼ਵਾਕ ਸਿੰਘ ਵੀ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਅਪਾਰਸ਼ਕਤੀ ਦੀ ਫਿਲਮ ‘ਧੋਖਾ’ ਅਤੇ ਵਿਕ੍ਰਮਾਦਿੱਤਿਆ ਮੋਟਵਾਨੀ ਵੱਲੋਂ ਨਿਰਦੇਸ਼ਿਤ ਇੱਕ ਇਤਿਹਾਸਕ ਸੀਰੀਜ਼ ਵੀ ਆ ਰਹੀ ਹੈ। -ਟੀਐੱਮਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -