ਮੁੰਬਈ, 7 ਜੁਲਾਈ
ਆਪਣੇ ਜ਼ਮਾਨੇ ਦੀ ਮਸ਼ਹਰ ਅਦਾਕਾਰਾ ਸਾਇਰਾ ਬਾਨੋ ਨੇ ਅੱਜ ਆਪਣੇ ਪਤੀ ਤੇ ਮਹਾਨ ਅਦਾਕਾਰ ਦਿਲੀਪ ਕੁਮਾਰ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਉਨ੍ਹਾਂ ਬਗ਼ੈਰ ਜ਼ਿੰਦਗੀ ਦੇ ਸਾਰੇ ਰੰਗ ਮੁੱਕ ਚੁੱਕੇ ਹਨ ਤੇ ਜ਼ਿੰਦਗੀ ਫਿੱਕੀ ਹੋ ਗਈ ਹੈ। ਅੱਜ ਦੇ ਹੀ ਦਿਨ ਦਿਲੀਪ ਕੁਮਾਰ ਦਾ ਇੰਤਕਾਲ ਹੋਇਆ ਸੀ। ਸਾਇਰਾ ਨੇ ਕਿਹਾ ਕਿ ਉਹ ਕਰੀਬ 55 ਸਾਲ ਤੱਕ ਆਪਣੇ ਪਤੀ ਦਿਲੀਪ ਕੁਮਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੀ। ਉਨ੍ਹਾਂ ਕਿਹਾ ਹੁਣ ਘਰ ਹੀ ਰਹਿੰਦੀ ਹੈ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਘਰੋਂ ਬਾਹਰ ਜਾਣ ਤੇ ਲੋਕਾਂ ਨਾਲ ਮਿਲਣ-ਜੁਲਣ ਲਈ ਕਿਹਾ ਹੈ ਪਰ ਅਜਿਹਾ ਕਰਨਾ ਉਨ੍ਹਾਂ ਲਈ ਮੁਮਕਿਨ ਨਹੀਂ ਹੋ ਰਿਹਾ।