12.4 C
Alba Iulia
Thursday, May 2, 2024

ਕਾਰਤਿਕ ਤੇ ਕਿਆਰਾ ਦੀ ਨਵੀਂ ਫਿਲਮ ਦਾ ਨਾਮ ਬਦਲਿਆ

Must Read


ਮੁੰਬਈ: ਅਦਾਕਾਰ ਕਾਰਤਿਕ ਆਰਿਅਨ ਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਨਵੀਂ ਫਿਲਮ ‘ਸੱਤਿਆਨਾਰਾਇਣ ਕੀ ਕਥਾ’ ਦਾ ਨਾਂ ਬਦਲ ਦਿੱਤਾ ਗਿਆ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਾਈ ਇੱਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਹੁਣ ਇਸ ਫਿਲਮ ਦਾ ਨਾਂ ‘ਸੱਤਿਆਪ੍ਰੇਮ ਕੀ ਕਥਾ’ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਾਰਤਿਕ ਨੇ ਆਪਣੀ ਸਹਿ ਕਲਾਕਾਰ ਕਿਆਰਾ ਅਡਵਾਨੀ ਨੂੰ ਵੀ ਉਸ ਦੇ 30ਵੇਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਅਦਾਕਾਰ ਨੇ ਲਿਖਿਆ ਹੈ, ”ਜਨਮ ਦਿਨ ਮੁਬਾਰਕ ਕਥਾ!! ਤੁਹਾਡਾ ਸੱਤਿਆਪ੍ਰੇਮ ਸੱਤਿਆਪ੍ਰੇਮ ਕੀ ਕਥਾ@ਕਿਆਰਾਅਲੀਅਡਵਾਨੀ।” ਇਸ ਦੇ ਨਾਲ ਹੀ ਕਾਰਤਿਕ ਨੇ ਫਿਲਮ ਵਿਚਲੇ ਇੱਕ ਸ਼ਾਟ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਆਰਿਅਨ ਦੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਆਰਾ ਨੇ ਲਿਖਿਆ, ”ਸੈੱਟ ‘ਤੇ ਮਿਲਦੇ ਹਾਂ ਸਾਥੂ #ਸੱਤਿਆਪ੍ਰੇਮ ਕੀ ਕਥਾ।” ਜ਼ਿਕਰਯੋਗ ਹੈ ਕਿ ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ, ਜਿਸ ਦਾ ਨਿਰਦੇਸ਼ਨ ਕੌਮੀ ਐਵਾਰਡ ਜੇਤੂ ਸਮੀਰ ਵਿਦਵਾਨ ਨੇ ਕੀਤਾ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -