ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਨੂੰ ਮਿਲੇ ਹੁੰਗਾਰੇ ਤੋਂ ਖੁਸ਼ ਹੈ। ਇਸ ਫਿਲਮ ਨੇ ਰਿਲੀਜ਼ ਹੋਣ ਦੇ ਤੀਜੇ ਦਿਨ ਤਕ ਬਾਕਸ ਆਫਿਸ ‘ਤੇ 14.52 ਕਰੋੜ ਦੀ ਕਮਾਈ ਕਰ ਲਈ ਹੈ। ਅਦਾਕਾਰ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦੇ ਕਰੀਅਰ ਦੀ ਪੰਜਵੀਂ ਸਭ ਤੋਂ ਵੱਡੀ ਫ਼ਿਲਮ ਹੈ। ਉਸ ਨੇ ਕਿਹਾ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਹੁਣ ਸਿਨੇ ਜਗਤ ਨੇ ਵਾਪਸ ਲੈਅ ਫੜੀ ਹੈ, ਜੋ ਜਾਇਜ਼ ਵੀ ਹੈ। ਅਰਜੁਨ ਦੀ ਸਭ ਤੋਂ ਸਫਲ ਫਿਲਮ ‘ਗੁੰਡੇ’ ਨੇ 16.12 ਕਰੋੜ, ‘2 ਸਟੇਟਸ’ ਨੇ 12.42 ਕਰੋੜ ਅਤੇ ‘ਹਾਫ ਗਰਲਫਰੈਂਡ’ ਨੇ 10.27 ਕਰੋੜ ਦੀ ਕਮਾਈ ਕੀਤੀ ਸੀ। ਅਰਜੁਨ ਦੀ ‘ਏਕ ਵਿਲੇਨ ਰਿਟਰਨਜ਼’ ਨੇ ਪਹਿਲੇ ਦਿਨ ਹੀ 7.05 ਕਰੋੜ ਰੁਪਏ ਕਮਾਏ। ਅਰਜੁਨ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੋ ਰਹੀ ਹੈ ਕਿ ਲੋਕ ਉਸ ਦੀ ਅਦਾਕਾਰੀ ਦੀ ਪ੍ਰਸ਼ੰਸਾ ਕਰ ਰਹੇ ਹਨ। ਉਹ ਇੱਕ ਸ਼ਾਨਦਾਰ ਅਤੇ ਵਧੀਆ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਸੀ ਅਤੇ ਉਹ ਹੁਣ ਆਪਣੀ ਪ੍ਰਾਪਤੀ ‘ਤੇ ਖੁਸ਼ ਹੈ। ਅਰਜੁਨ ਜਲਦੀ ਹੀ ਆਸਮਾਨ ਭਾਰਦਵਾਜ ਦੀ ਫਿਲਮ ‘ਕੁੱਤੇ’ ਅਤੇ ਅਜੈ ਬਹਿਲ ਦੀ ‘ਦਿ ਲੇਡੀਕਿਲਰ’ ਵਿੱਚ ਨਜ਼ਰ ਆਵੇਗਾ। -ਆਈਏਐੱਨਐੱਸ