12.4 C
Alba Iulia
Thursday, May 2, 2024

ਮਨੋਰੰਜਨ: ‘ਏਕ ਵਿਲੇਨ ਰਿਟਰਨਜ਼’ ਨੇ ਪਹਿਲੇ ਦਿਨ 7.05 ਕਰੋੜ ਰੁਪਏ ਕਮਾਏ

Must Read


ਮੁੰਬਈ: ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਅਤੇ ਅਰਜੁਨ ਕਪੂਰ ਦੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਨੇ ਰਿਲੀਜ਼ ਦੇ ਪਹਿਲੇ ਦਿਨ 7.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੋਹਿਤ ਸੂਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 2014 ਵਿੱਚ ਇਸੇ ਸਿਰਲੇਖ ਹੇਠ ਆਈ ਫਿਲਮ ਦਾ ਅਗਲਾ ਭਾਗ ਹੈ। ‘ਟੀ-ਸੀਰੀਜ਼’ ਨੇ ਇੱਕ ਬਿਆਨ ਵਿੱਚ ਕਿਹਾ, ”ਫਿਲਮ ‘ਏਕ ਵਿਲੇਨ ਰਿਟਰਨਜ਼’ ਨੇ ਬਾਕਸ ਆਫਿਸ ‘ਤੇ ਸ਼ਾਨਦਾਰ ਸ਼ੁਰੂਆਤ ਕਰਦਿਆਂ ਭਾਰਤ ਵਿੱਚ ਪਹਿਲੇ ਦਿਨ 7.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ।” ਫਿਲਮ ਵਿੱਚ ਦਿਸ਼ਾ ਪਟਾਨੀ ਤੇ ਤਾਰਾ ਸੁਤਾਰੀਆ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ ਏਕਤਾ ਕਪੂਰ ਦੇ ‘ਬਾਲਾਜੀ ਟੈਲੀਫਿਲਮਜ਼’ ਅਤੇ ਭੂਸ਼ਣ ਕੁਮਾਰ ਦੇ ‘ਟੀ-ਸੀਰੀਜ਼’ ਦੇ ਬੈਨਰ ਹੇਠ ਰਿਲੀਜ਼ ਹੋਈ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -