12.4 C
Alba Iulia
Monday, May 13, 2024

ਪੰਜਾਬੀ ਮੁੰਡੇ ਦੀ ਗਾਇਕੀ ਨੇ ਕੀਲਿਆ ਅਕਸ਼ੈ ਕੁਮਾਰ

Must Read


ਮੁੰਬਈ: ‘ਸੁਪਰਸਟਾਰ ਸਿੰਗਰ 2’ ਦੇ ਮੁਕਾਬਲੇਬਾਜ਼ ਮਨੀ (11) ਨੇ ਅਦਾਕਾਰ ਅਕਸ਼ੈ ਕੁਮਾਰ ਨੂੰ ਉਸ ਦੀ ਸਾਲ 2007 ਵਿੱਚ ਆਈ ਫ਼ਿਲਮ ‘ਨਮਸਤੇ ਲੰਡਨ’ ਦਾ ਰੁਮਾਂਟਿਕ ਗੀਤ ਗਾ ਕੇ ਆਪਣੀ ਪੇਸ਼ਕਾਰੀ ਨਾਲ ਹੈਰਾਨ ਕਰ ਦਿੱਤਾ। ਪੰਜਾਬ ਦੇ ਕਸਬਾ ਧਰਮਕੋਟ ਦੇ ਵਸਨੀਕ ਮਨੀ ਨੇ ਇਹ ਗੀਤ ਅਕਸ਼ੈ ਕੁਮਾਰ ਦੇ ਕਹਿਣ ‘ਤੇ ਗਾਇਆ ਸੀ। ਮਨੀ ਨੇ ਗੀਤ ਇੰਨੇ ਸੁਰ ‘ਚ ਗਾਇਆ ਕਿ ਉਥੇ ਮੌਜੂਦ ਮਹਿਮਾਨ ਅਤੇ ਮੁਕਾਬਲੇ ਦੇ ਜੱਜ ਜਾਵੇਦ ਅਲੀ, ਅਲਕਾ ਯਾਗਨਿਕ ਅਤੇ ਹਿਮੇਸ਼ ਰੇਸ਼ਮੀਆ ਦੇਖਦੇ ਹੀ ਰਹਿ ਗਏ। ਮਨੀ ਬਾਰੇ ਗੱਲ ਕਰਦਿਆਂ ਅਕਸ਼ੈ ਨੇ ਆਖਿਆ,”ਮੈਂ ਅੱਜ ਤੋਂ ਹੀ ਮਨੀ ਦਾ ਨਾਮ ਮਨੀ ਧਰਮਕੋਟ ਰੱਖਦਾ ਹਾਂ, ਕਿਉਂਕਿ ਮਨੀ ਦੀ ਆਵਾਜ਼ ‘ਚ ਉਸ ਦੇ ਪਿੰਡ ਦੀ ਮਹਿਕ ਹੈ। ਉਸ ਨੇ ਮੌਕੇ ‘ਤੇ ਹੀ ਇਸ ਗੀਤ ਦੀ ਤਿਆਰੀ ਕੀਤੀ ਅਤੇ ਬਹੁਤ ਵਧੀਆ ਗਾਇਆ। ਉਹ ਬਹੁਤ ਕਮਾਲ ਦਾ ਗਾਉਂਦਾ ਹੈ।” ਅਕਸ਼ੈ ਕੁਮਾਰ ਨੇ ਮਨੀ ਦੇ ਮਾਪਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕੀਤੀ ਅਤੇ ਉਸ ਨੂੰ ਗਾਇਕੀ ਦੀ ਗੁੜਤੀ ਦੇਣ ਦੀ ਸ਼ਲਾਘਾ ਕੀਤੀ। ਜੱਜ ਜਾਵੇਦ ਨੇ ਵੀ ਮਨੀ ਦੀ ਤਾਰੀਫ ਕਰਦਿਆਂ ਆਖਿਆ, ”ਮਨੀ ਸਾਡਾ ਰਾਜਾ ਬੇਟਾ ਹੈ ਅਤੇ ਉਸ ਦੇ ਵੱਡੇ ਪ੍ਰਸ਼ੰਸਕ ਸਾਡੇ ਘਰ ਵਿੱਚ ਹਨ। ਮੇਰਾ ਪੰਜ ਸਾਲਾ ਪੁੱਤਰ ਯੂਟਿਊਬ ‘ਤੇ ਮਹਿਜ਼ ਮਨੀ ਦੀ ਪੇਸ਼ਕਾਰੀ ਹੀ ਦੇਖਦਾ ਹੈ। ਮਨੀ ਬਹੁਤ ਕਮਾਲ ਦਾ ਗਾਇਕ ਹੈ। ਇਹ ਗੀਤ ਗਾਉਣਾ ਬਹੁਤ ਮੁਸ਼ਕਲ ਹੈ ਅਤੇ ਮੈਨੂੰ ਹਿਮੇਸ਼ ਨੇ ਆਖਿਆ ਸੀ ਕਿ ਗੀਤ ਦੀਆਂ ਦੋ ਸੁਰਾਂ ਹਨ ਤੇ ਇਕ ਸੁਰ ਜਗਜੀਤ ਸਿੰਘ ਨੇ ਬਣਾਈ ਹੈ ਤਾਂ ਮੈਂ ਘਬਰਾ ਗਿਆ ਸੀ, ਪਰ ਮਨੀ ਦੋਵੇਂ ਸੁਰਾਂ ਲਾਉਣ ਵਿੱਚ ਕਾਮਯਾਬ ਰਿਹਾ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -