12.4 C
Alba Iulia
Monday, May 6, 2024

ਤਾਮਿਲ ਅਦਾਕਾਰਾਂ ਨੂੰ ਪਸੰਦ ਆਈ ਫ਼ਿਲਮ ‘ਲਾਲ ਸਿੰਘ ਚੱਢਾ’

Must Read


ਚੇਨਈ: ਤਾਮਿਲ ਫ਼ਿਲਮ ਜਗਤ ਦੀਆਂ ਵੱਡੀ ਗਿਣਤੀ ਹਸਤੀਆਂ ਨੇ ਨਿਰਦੇਸ਼ਕ ਅਦਵੈਤ ਚੰਦਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਫ਼ਿਲਮ ਬਹੁਤ ਸ਼ਾਨਦਾਰ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਾਮਿਲ ਫ਼ਿਲਮ ਜਗਤ ਦੀਆਂ ਹਸਤੀਆਂ ਲਈ ਫ਼ਿਲਮ ਦਾ ਵਿਸ਼ੇਸ਼ ਦਾ ਸ਼ੋਅ ਰੱਖਿਆ ਗਿਆ ਸੀ, ਜਿਸ ਬਾਰੇ ਉਨ੍ਹਾਂ ਆਪਣੇ ਵਿਚਾਰ ਸਾਂਝੇ ਕੀਤੇ ਹਨ। ਕੌਮੀ ਪੁਰਸਕਾਰ ਜੇਤੂ ਨਿਰਦੇਸ਼ਕ ਅਤੇ ਅਦਾਕਾਰ ਪਾਰਥੀਬਨ ਨੇ ਕਿਹਾ, ‘ਆਮਿਰ ਖ਼ਾਨ ਬਹੁਤ ਚੰਗੇ ਇਨਸਾਨ ਹਨ। ਭਾਵੇਂ ਅਸੀਂ ਮੁਹੱਬਤ ਦਾ ਪੈਗਾਮ ਦੇਣ ਲਈ ਸੌ ਫਿਲਮਾਂ ਵੀ ਬਣਾ ਲਈਏ ਤਾਂ ਵੀ ਅਸੀਂ ਅਜਿਹੀ ਪ੍ਰਭਾਵਸ਼ਾਲੀ ਫ਼ਿਲਮ ਨਹੀਂ ਬਣਾ ਸਕਦੇ। ਫਿਲਮ ਦੌਰਾਨ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਤੁਹਾਡੇ ਹੰਝੂ ਖੁਸ਼ੀ ਦੇ ਹਨ ਜਾਂ ਖੁਸ਼ੀ ਕਰਕੇ ਹੰਝੂ ਵਹਿ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਸ ਵੇਲੇ ਅਜਿਹੀ ਫਿਲਮ ਬਣਨੀ ਬਹੁਤ ਜ਼ਰੂਰੀ ਹੈ, ਨਾ ਸਿਰਫ਼ ਸਿਨੇ ਜਗਤ ਲਈ, ਸਗੋਂ ਸਮਾਜ ਲਈ ਵੀ।” ਅਦਾਕਾਰਾ ਤੇ ਭਾਜਪਾ ਆਗੂ ਖੁਸ਼ਬੂ ਨੇ ਆਖਿਆ, ‘ਆਮਿਰ ਖਾਨ ਇੰਨੀ ਪਿਆਰੀ ਸ਼ਾਮ ਲਈ ਬਹੁਤ-ਬਹੁਤ ਧੰਨਵਾਦ। ਹਰ ਵਾਰ ਤੁਹਾਨੂੰ ਮਿਲ ਕੇ ਅਤੇ ਗੱਲਬਾਤ ਕਰਕੇ ਖੁਸ਼ੀ ਹੁੰਦੀ ਹੈ। ਮੈਂ ਇਹੀ ਕਹਿਣਾ ਚਾਹਾਂਗੀ ਕਿ ‘ਲਾਲ ਸਿੰਘ ਚੱਢਾ’ ਬਹੁਤ ਪਿਆਰੀ ਫ਼ਿਲਮ ਹੈ। ਤੁਸੀਂ ਬਹੁਤ ਮਹਾਨ ਹੋ।” ਨੌਜਵਾਨ ਨਿਰਦੇਸ਼ਕ ਆਰ ਰਵੀਕੁਮਾਰ ਨੇ ਆਖਿਆ, ”ਲਾਲ ਸਿੰਘ ਚੱਢਾ’ ਤੁਹਾਡੇ ਦਿਲ ‘ਤੇ ਹਾਂਪੱਖੀ ਪ੍ਰਭਾਵ ਪਾਉਂਦੀ ਹੈ। ਫ਼ਿਲਮ ‘ਚ ਕੁਝ ਦ੍ਰਿਸ਼ ਅਜਿਹੇ ਹਨ, ਜੋ ਤੁਹਾਨੂੰ ਭਾਵਨਾਵਾਂ ਦੇ ਵਹਿਣ ਵਿੱਚ ਲੈ ਜਾਂਦੇ ਹਨ। ਤੁਸੀਂ ਸਾਰੇ ਵੀ ਫ਼ਿਲਮ ਨੂੰ ਪਸੰਦ ਕਰੋਗੇ।’ ਇਸ ਤੋਂ ਇਲਾਵਾ ਵੀ ਵੱਡੀ ਗਿਣਤੀ ਹਸਤੀਆਂ ਨੇ ਆਮਿਰ ਦੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ਲਾਘਾ ਕੀਤੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -