12.4 C
Alba Iulia
Friday, May 3, 2024

ਦੇਸ਼ ਭਗਤੀ ਦੀ ਮਸ਼ਾਲ ਜਗਾਉਂਦੀਆਂ ਫਿਲਮਾਂ

Must Read


ਸੁਖਮਿੰਦਰ ਸਿੰਘ ਸੇਖੋਂ

ਹਿੰਦੀ ਸਿਨਮਾ ਨੇ ਭਾਰਤੀ ਨਾਗਰਿਕਾਂ ਵਿੱਚ ਦੇਸ਼ ਭਗਤੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਮੇਰੀ ਜ਼ਿੰਦਗੀ ਦੀ ਪਹਿਲੀ ਦੇਸ਼ ਭਗਤੀ ਦੀ ਫਿਲਮ ਸੀ ‘ਹਕੀਕਤ’। ਚੇਤਨ ਆਨੰਦ ਦੀ ਇਹ ਫਿਲਮ ਸਾਡੇ ਸਕੂਲ ਦੇ ਮੈਦਾਨ ਵਿੱਚ ਆਰਜ਼ੀ ਸਕਰੀਨ ‘ਤੇ ਦਿਖਾਈ ਗਈ ਸੀ। ਉਦੋਂ ਭਾਰਤ ਚੀਨ ਦੀ ਜੰਗ ਹੋ ਕੇ ਹਟੀ ਸੀ, ਇਸ ਲਈ ਇਸ ਫਿਲਮ ਦੇ ਨਿਰਮਾਤਾਵਾਂ ਨੇ ਇਸ ਨੂੰ ਆਪਣੇ ਚੇਤਨ ਨਜ਼ਰੀਏ ਨਾਲ ਹਕੀਕੀ ਜਾਮਾ ਪਹਿਨਾਉਣ ਦੀ ਖੂਬਸੂਰਤ ਕੋਸ਼ਿਸ਼ ਕੀਤੀ ਸੀ। ਹਕੀਕੀ ਤੌਰ ‘ਤੇ ਇਸ ਜੰਗ ਵਿੱਚ ਚੀਨ ਭਾਰੂ ਰਿਹਾ ਸੀ, ਪਰ ਇਸ ਦੇ ਬਾਵਜੂਦ ਫਿਲਮਸਾਜ਼ ਨੇ ਭਾਰਤੀ ਫੌਜ ਦੇ ਜਵਾਨਾਂ ਦੀ ਸ਼ਹੀਦੀ ਨੂੰ ਬਹੁਤ ਹੀ ਮਾਰਮਿਕ ਢੰਗ ਨਾਲ ਪੇਸ਼ ਕੀਤਾ ਸੀ। ਫ਼ੌਜ ਦੀਆਂ ਕਈ ਮਜਬੂਰੀਆਂ ਹੁੰਦੀਆਂ ਹਨ, ਸਾਡੀ ਫ਼ੌਜ ਨੂੰ ਦੇਸ਼ ਦੇ ਪ੍ਰਮੁੱਖ ਨੇਤਾਵਾਂ ਤੋਂ ਇਲਾਵਾ ਆਪਣੇ ਉੱਚ ਅਧਿਕਾਰੀਆਂ ਦੇ ਹੁਕਮ ਦੀ ਵੀ ਉਡੀਕ ਰਹਿੰਦੀ ਹੈ। ਅਦਾਕਾਰ ਬਲਰਾਜ ਸਾਹਨੀ ਆਪਣੇ ਉੱਚ ਅਫ਼ਸਰ ਜੇਯੰਤ ਦੇ ਹੁਕਮਾਂ ਦਾ ਇੰਤਜ਼ਾਰ ਕਰਦਾ ਹੈ, ਪਰ ਉਸ ਨੂੰ ਉਪਰੋਂ ਹੁਕਮ ਨਹੀਂ ਮਿਲਦਾ। ਅਦਾਕਾਰ ਬਲਰਾਜ ਕਾਹਲਾ ਪੈਂਦਾ ਹੈ, ਪਰ ਕਰ ਕੀ ਸਕਦਾ ਹੈ? ਖੈਰ ਲੜਾਈ ਆਰੰਭ ਹੁੰਦੀ ਹੈ। ਮੁੱਖ ਪਾਤਰ ਧਰਮਿੰਦਰ ਤੇ ਉਸ ਦੇ ਸਾਥੀ ਫ਼ੌਜੀ ਬਹੁਤ ਬਹਾਦਰੀ ਨਾਲ ਲੜਦੇ ਹੋਏ ਅੰਤ ਸ਼ਹੀਦ ਹੋ ਜਾਂਦੇ ਹਨ। ਫ਼ੌਜੀਆਂ ਦੀਆਂ ਮਜਬੂਰੀਆਂ, ਬੇਵਸੀਆਂ ਤੇ ਵਿਯੋਗਪੁਣੇ ਨੂੰ ਦਰਸਾਉਂਦਾ ਇੱਕ ਸਮੂਹਿਕ ਗੀਤ ਜ਼ਿਕਰਯੋਗ ਹੈ…ਹੋ ਕੇ ਮਜਬੂਰ ਮੁਝੇ ਉਸ ਨੇ ਬੁਲਾਇਆ ਹੋਗਾ। ਪਰ ਇਸ ਫਿਲਮ ਦਾ ਅੰਤ ਕੈਫੀ ਆਜ਼ਮੀ ਦੇ ਬੋਲਾਂ ਤੇ ਮਦਨ ਮੋਹਨ ਦੇ ਸੰਗੀਤ ਨਾਲ ਸਜਿਆ ਤੇ ਮੁਹੰਮਦ ਰਫੀ ਦਾ ਗਾਇਆ ਅਮਰ ਗੀਤ ਤਾਂ ਦਰਸ਼ਕਾਂ ਦਾ ਜਿੱਥੇ ਲਹੂ ਖੌਲਣ ਲਾ ਦਿੰਦਾ ਹੈ, ਉੱਥੇ ਜਜ਼ਬਾਤੀ ਵੀ ਕਰ ਦਿੰਦਾ ਹੈ। ਚੇਤਨ ਆਨੰਦ ਦੀ ਹੀ ਇੱਕ ਹੋਰ ਫਿਲਮ ‘ਹਿੰਦੁਸਤਾਨ ਕੀ ਕਸਮ’ ਵੀ ਦੇਸ਼ ਭਗਤੀ ਨਾਲ ਹੀ ਸਬੰਧਤ ਸੀ। ਬੇਸ਼ੱਕ ਇਹ ‘ਹਕੀਕਤ’ ਫਿਲਮ ਜਿੰਨਾ ਨਾਮਣਾ ਤਾਂ ਨਾ ਖੱਟ ਸਕੀ, ਪਰ ਰਾਜ ਕੁਮਾਰ ਵੱਲੋਂ ਬੋਲਿਆ ਇਸ ਦਾ ਇੱਕ ਡਾਇਲਾਗ ਹਾਲੇ ਵੀ ਦਰਸ਼ਕਾਂ ਦੇ ਕੰਨਾਂ ਵਿੱਚ ਗੂੰਜਦਾ ਹੈ, ”ਜਵਾਬ ਦੇਨੇ ਆਊਂਗਾ…ਹਿੰਦੁਸਤਾਨ ਕੀ ਕਸਮ।”

ਫਿਲਮ ‘ਫੂਨ ਬਨੇ ਅੰਗਾਰੇ’ (1991) ਦਾ ਪੋਸਟਰ

ਜਦੋਂ ਦੇਸ਼ ਆਜ਼ਾਦ ਨਹੀਂ ਸੀ ਹੋਇਆ ਤਾਂ ਉਦੋਂ ਵੀ ਟਾਵੀਆਂ ਟਾਵੀਆਂ ਦੇਸ਼ ਭਗਤੀ ਦੀਆਂ ਫਿਲਮਾਂ ਬਣਦੀਆਂ ਸਨ, ਪਰ ਮੁਲਕ ਦੀ ਆਜ਼ਾਦੀ ਉਪਰੰਤ ਤਾਂ ਇਨ੍ਹਾਂ ਦਾ ਕਾਫ਼ੀ ਗਿਣਤੀ ਵਿੱਚ ਨਿਰਮਾਣ ਹੋਣ ਲੱਗ ਪਿਆ। ਸਾਡੇ ਦੇਸ਼ ਭਗਤਾਂ ਸੁਭਾਸ਼ ਚੰਦਰ ਬੋਸ, ਸਰਦਾਰ ਪਟੇਲ, ਮੰਗਲ ਪਾਂਡੇ, ਚੰਦਰ ਸ਼ੇਖਰ ਆਜ਼ਾਦ, ਊਧਮ ਸਿੰਘ, ਭਗਤ ਸਿੰਘ ਆਦਿ ‘ਤੇ ਅਨੇਕਾਂ ਫਿਲਮਾਂ ਬਣੀਆਂ। ਊਧਮ ਸਿੰਘ ਤੇ ਭਗਤ ਸਿੰਘ ਦੀਆਂ ਜੀਵਨੀਆਂ ‘ਤੇ ਪੰਜਾਬੀ ਫਿਲਮਾਂ ਦਾ ਵੀ ਨਿਰਮਾਣ ਹੋਇਆ। ਪਰ ਇਕੱਲੇ ਭਗਤ ਸਿੰਘ ਦੇ ਜੀਵਨ ‘ਤੇ ਸਭ ਤੋਂ ਵੱਧ ਫਿਲਮਾਂ ਦਰਸ਼ਕਾਂ ਸਨਮੁੱਖ ਹੋਈਆਂ। ਇਨ੍ਹਾਂ ਵਿੱਚ ਦਿਲੀਪ ਕੁਮਾਰ, ਅਜੇ ਦੇਵਗਨ, ਬੌਬੀ ਦਿਓਲ, ਮਨੋਜ ਕੁਮਾਰ ਆਦਿ ਕਈ ਅਦਾਕਾਰਾਂ ਨੇ ਭਗਤ ਸਿੰਘ ਦੇ ਕਿਰਦਾਰ ਨੂੰ ਹਿੰਦੀ ਸਿਨਮਾ ਸਕਰੀਨ ‘ਤੇ ਸਜੀਵ ਕੀਤਾ। ਇਨ੍ਹਾਂ ਫਿਲਮਾਂ ਦਾ ਗੀਤ ਸੰਗੀਤ ਵੀ ਮੰਨਣ ਤੇ ਮਾਣਨਯੋਗ ਸੀ, ਪਰ ਮਨੋਜ ਕੁਮਾਰ ਦੀ ਫਿਲਮ ‘ਸ਼ਹੀਦ’ ਦੇ ਗੀਤ ਤਾਂ ਅੱਜ ਵੀ ਹਰ ਇੱਕ ਸਰੋਤੇ ਅੰਦਰ ਮੁੜ ਕੇ ਦੇਸ਼ ਭਗਤੀ ਦਾ ਜਜ਼ਬਾ ਭਰਨ ਵਿੱਚ ਸਫਲ ਹੋ ਜਾਂਦੇ ਹਨ, ਮਸਲਨ ‘ਮੇਰਾ ਰੰਗ ਦੇ ਬਸੰਤੀ ਚੋਲਾ ‘ ਜਾਂ ਫਿਰ ‘ਐ ਵਤਨ ਐ ਵਤਨ ਹਮਕੋ ਤੇਰੀ ਕਸਮ…ਤੇਰੇ ਕਦਮੋਂ ਮੇਂ ਜਾਂ ਤੱਕ ਲੁਟਾ ਜਾਏਂਗੇ…ਫੂਲ ਕਯਾ ਚੀਜ਼ ਹੈ ਭੇਟ ਅਪਨੇ ਸਰੋਂ ਕੀ ਚੜ੍ਹਾ ਜਾਏਂਗੇ।’ ਰਾਮਾ ਨੰਦ ਸਾਗਰ ਦੀ ‘ਆਂਖੇ’ ਤੇ ‘ਲਲਕਾਰ’ ਫਿਲਮਾਂ ਵੀ ਚਾਹੇ ਦਰਸ਼ਕਾਂ ਅੰਦਰ ਦੇਸ਼ ਭਗਤੀ ਜਗਾਉਣ ਦਾ ਜ਼ਰੀਆ ਬਣਦੀਆਂ ਹਨ, ਪਰ ਇਨ੍ਹਾਂ ਫਿਲਮਾਂ ਜਾਂ ਅਜਿਹੀਆਂ ਹੀ ਹੋਰ ਬਹੁਤ ਸਾਰੀਆਂ ਫਿਲਮਾਂ, ਜਿਵੇਂ ‘ਕਰਮਾ’, ‘ਤਹਿਲਕਾ’ ਆਦਿ ਵਿੱਚ ਪਤਾ ਹੀ ਨਹੀਂ ਚੱਲਦਾ ਕਿ ਇਹ ਕਿਸ ਮੁਲਕ ਜਾਂ ਦੇਸ਼ ਵਿਰੁੱਧ ਲੜਾਈ ਦੀ ਗੱਲ ਕਰਦੀਆਂ ਹਨ। ਹਾਂ! ਇਸ ਤਰ੍ਹਾਂ ਦੀਆਂ ਫਿਲਮਾਂ ਵਿੱਚੋਂ ਦੇਸ਼ ਦੇ ਗੱਦਾਰਾਂ ਤੇ ਮੁਲਕ ਨੂੰ ਵੇਚਣ ਜਾਂ ਨੀਲਾਮ ਕਰਨ ਵਾਲੇ ਸਮਗਲਰ ਕਿਸਮ ਦੇ ਅਨਸਰਾਂ ਦੀ ਪਛਾਣ ਜ਼ਰੂਰ ਹੁੰਦੀ ਹੈ ਅਤੇ ਕਿਤੇ ਕਿਤੇ ਇਨ੍ਹਾਂ ਦੇ ਕਿਸੇ ਗੀਤ ਜਾਂ ਦ੍ਰਿਸ਼ ਵਿੱਚੋਂ ਵੀ ਦੇਸ਼ ਭਗਤੀ ਦੇ ਅੰਸ਼ ਵੇਖੇ ਜਾ ਸਕਦੇ ਹਨ। ਰਾਮਾ ਨੰਦ ਸਾਗਰ ਦੀ ‘ਲਲਕਾਰ’ ਤਾਂ ਕੋਈ ਖਾਸ ਨਹੀਂ ਚੱਲ ਸਕੀ, ਪਰ ‘ਆਂਖੇਂ’ ਨੇ ਜ਼ਰੂਰ ਫਿਲਮ ਜਗਤ ਵਿੱਚ ਧੂਮ ਮਚਾ ਦਿੱਤੀ ਸੀ। ਧਰਮਿੰਦਰ, ਮਾਲਾ ਸਿਨਹਾ, ਕੁਮਕੁਮ, ਜੀਵਨ ਤੇ ਮਹਿਮੂਦ ਆਦਿ ਅਦਾਕਾਰਾਂ ਦੀ ਇਸ ਫਿਲਮ ਦਾ ਸਾਹਿਰ ਲੁਧਿਆਣਵੀ ਵੱਲੋਂ ਰਚਿਤ ਗੀਤ ਸੱਚਮੁੱਚ ਹੀ ਜਿੱਥੇ ਦਰਸ਼ਕਾਂ ਨੂੰ ਦੇਸ਼ ਭਗਤੀ ਵਿੱਚ ਵਹਾ ਕੇ ਲੈ ਜਾਂਦਾ ਹੈ, ਉੱਥੇ ਇਸ ਫਿਲਮ ਦੇ ਟਾਈਟਲ ਨਾਲ ਵੀ ਨਿਆਂ ਕਰਦਾ ਪ੍ਰਤੀਤ ਹੁੰਦਾ ਹੈ। ‘ਉਸ ਮੁਲਕ ਕੀ ਸਰਹੱਦ ਕੋ ਕੋਈ ਛੂਹ ਨਹੀਂ ਸਕਤਾ, ਜਿਸ ਮੁਲਕ ਕੀ ਸਰਹੱਦ ਕੀ ਨਿਗੇਬਾਨ ਹੈਂ ਆਖੇਂ।’

ਫਿਲਮ ‘ਫੂਲ ਬਨੇ ਅੰਗਾਰੇ’, ‘ਹਮ ਦੋਨੋਂ’, ‘ਸਾਤ ਹਿੰਦੁਸਤਾਨੀ’, ‘ਦੇਸ਼ ਪ੍ਰੇਮੀ’, ‘ਲੀਡਰ’, ‘ਕ੍ਰਾਂਤੀ’, ‘ਹਮ ਏਕ ਹੈਂ’, ‘ਪੁਕਾਰ’ ਆਦਿ ਫਿਲਮਾਂ ਵਿੱਚ ਵੀ ਦੇਸ਼ ਭਗਤੀ ਦੇ ਅੰਸ਼ ਦੇਖੇ ਜਾ ਸਕਦੇ ਹਨ। ‘ਪੋਰਸ’, ‘ਲਕਸ਼ਮੀ ਬਾਈ’, ‘ਟੀਪੂ ਸੁਲਤਾਨ’ ਆਦਿ ਯੋਧਿਆਂ ਦੀਆਂ ਫਿਲਮਾਂ ਨੂੰ ਵੀ ਦੇਸ਼ ਭਗਤੀ ਦੀ ਸ਼੍ਰੇਣੀ ਵਿੱਚ ਹੀ ਰੱਖਿਆ ਜਾ ਸਕਦਾ ਹੈ। ਮਨੋਜ ਨਿਰਮਾਣਿਤ ਫਿਲਮਾਂ ਵਿੱਚ ਹੀਰੋ ਮਨੋਜ ਕੁਮਾਰ ਦਾ ਆਮ ਕਰਕੇ ਨਾਂ ਭਰਤ ਹੀ ਹੁੰਦਾ ਸੀ। ਉਂਜ ਵੀ ਉਸ ਦੀਆਂ ਬਹੁਤੀਆਂ ਫਿਲਮਾਂ ਵਿੱਚੋਂ ਦੇਸ਼ ਭਗਤੀ ਦੀ ਰੰਗਤ ਮਿਲਦੀ ਦਿਖਾਈ ਦਿੰਦੀ ਹੈ। ਫਿਲਮ ‘ਕ੍ਰਾਂਤੀ’ ਵਿੱਚ ਦਿਲੀਪ ਕੁਮਾਰ, ਖੁਦ ਮਨੋਜ ਤੇ ਸ਼ਤਰੂਘਨ ਸਿਨਹਾ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜਦਾ ਦਿਖਾਇਆ ਗਿਆ ਹੈ। ਸ਼ਸ਼ੀ ਕਪੂਰ ਦਾ ਕਿਰਦਾਰ ਵਿਰੋਧੀ ਸੀ, ਪਰ ਇਸ ਫਿਲਮ ਨੂੰ ਦੇਖ ਕੇ ਕ੍ਰਾਂਤੀ ਦੇ ਅਰਥਾਂ ਨੂੰ ਮੁੜ ਵਿਚਾਰਨ ਦੀ ਲੋੜ ਪੈਂਦੀ ਮਹਿਸੂਸ ਹੁੰਦੀ ਹੈ। ਇਸੇ ਫਿਲਮਸਾਜ਼ ਦੀ ਇੱਕ ਹੋਰ ਫਿਲਮ ‘ਪੂਰਬ ਔਰ ਪਸ਼ਚਿਮ’ ਬੇਸ਼ੱਕ ਕਿਸੇ ਹੋਰ ਕਾਰਨਾਂ ਕਰਕੇ ਚਰਚਿਤ ਰਹੀ, ਪਰ ਇਸ ਫਿਲਮ ਵਿੱਚ ਵੀ ਦੇਸ਼ ਭਗਤੀ ਵੇਖਣ ਨੂੰ ਮਿਲਦੀ ਹੈ। ਇਸ ਫਿਲਮ ਦਾ ਇੱਕ ਗੀਤ ਤਾਂ ਵਾਕਿਆ ਹੀ ਇਸ ਦਿਸ਼ਾ ਵੱਲ ਵਧੀਆ ਕਦਮ ਸਾਬਤ ਹੋਇਆ, ‘ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ ਗੀਤ ਵਹਾਂ ਕੇ ਗਾਤਾ ਹੂੰ…ਭਾਰਤ ਕਾ ਰਹਿਨੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ।’

ਸਾਲ 2006 ਵਿੱਚ ਰਿਲੀਜ਼ ਹੋਈ ਫਿਲਮ ‘ਰੰਗ ਦੇ ਬਸੰਤੀ’ ਵਿੱਚ ਆਮਿਰ ਖਾਨ ਸਾਥੀ ਕਲਾਕਾਰਾਂ ਨਾਲ

ਹੋਰਨਾਂ ਫਿਲਮਾਂ ਤੋਂ ਇਲਾਵਾ ਆਮਿਰ ਖਾਨ ਦੀ ‘ਮੰਗਲ ਪਾਂਡੇ’ ਵੀ ਇੱਕ ਇਤਿਹਾਸਕ ਤਜਰਬਾ ਸੀ, ਪਰ ਓਮ ਮਹਿਰਾ ਦੀ ‘ਰੰਗ ਦੇ ਬਸੰਤੀ’ ਨੂੰ ਦੇਸ਼ ਭਗਤੀ ਦੇ ਨਵੇਂ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ। ਇਸ ਫਿਲਮ ਦਾ ਪਹਿਲਾ ਅੱਧ ਤਾਂ ਬੇਸ਼ੱਕ ਆਮ ਦਰਸ਼ਕਾਂ ਨੂੰ ਖੱਪ ਖਾਨਾ ਹੀ ਲੱਗਿਆ ਹੋਵੇਗਾ, ਪਰ ਇੰਟਰਵਲ ਤੋਂ ਬਾਅਦ ਇਹ ਫਿਲਮ ਜਿਸ ਤਰ੍ਹਾਂ ਦਾ ਮੋੜ ਕੱਟਦੀ ਹੈ, ਉੱਥੇ ਨੇਤਾਵਾਂ ਤੇ ਨੌਕਰਸ਼ਾਹੀ ਦੀ ਅਖੌਤੀ ਦੇਸ਼ ਭਗਤੀ ਦਾ ਪਰਦਾਫਾਸ਼ ਕਰ ਜਾਂਦੀ ਹੈ। ਆਮਿਰ ਖਾਨ ਤੇ ਉਸ ਦੇ ਸਾਥੀ ਅਦਾਕਾਰਾਂ ਦੀ ਅਦਾਕਾਰੀ ਸ਼ਲਾਘਾਯੋਗ ਸੀ। ਸੁਨੀਲ ਦੱਤ ਪ੍ਰੋਡਕਸ਼ਨ ਦੀ ‘ਮੁਜੇ ਜੀਨੇ ਦੋ’ ਬੇਸ਼ੱਕ ਦੇਸ਼ ਭਗਤੀ ਨਾਲ ਬਾਵਸਤਾ ਨਹੀਂ ਸੀ, ਪਰ ਇਸ ਫਿਲਮ ਦਾ ਇੱਕ ਗੀਤ ਜੋ ਮੁਹੰਮਦ ਰਫ਼ੀ ਨੇ ਗਾਇਆ, ਉਹ ਭਾਰਤ ਦੀ ਆਜ਼ਾਦ ਫਿਜ਼ਾ ਵਿੱਚ ਗੂੰਜ ਉੱਠਦਾ ਹੈ…’ਅਬ ਕੋਈ ਗੁਲਸ਼ਨ ਨਾ ਉਜੜੇ ਅਬ ਵਤਨ ਆਜ਼ਾਦ ਹੈ।’

ਇਵੇਂ ਹੀ ਵਿਭਿੰਨ ਫਿਲਮਾਂ ਦੇ ਗੀਤ ਵੀ ਵੇਖਣਯੋਗ ਹਨ ਜੋ ਦੇਸ਼ ਭਗਤੀ ਨੂੰ ਦਰਸਾਉਂਦੇ ਹਨ- ‘ਵਤਨ ਪੇ ਜੋ ਫਿਦਾ ਹੋਗਾ ਅਮਰ ਵੋ ਨੌਂਜਵਾਂ ਹੋਗਾ’, ‘ਕਿਸੀ ਹਿੰਦੁ ਕੀ ਨਹੀਂ ਹੈ, ਕਿਸੀ ਮੁਸਲਿਮ ਕੀ ਨਹੀਂ ਹੈ..ਹਿੰਦ ਜਿਸ ਕਾ ਨਾਮ ਸ਼ਾਹੀਦੋਂ ਕੀ ਜ਼ਮੀਂ ਹੈ।’ ਇਵੇਂ ਹੀ ਜੇ.ਪੀ. ਦੱਤਾ ਦੀਆਂ ਫਿਲਮਾਂ ਵਿਸ਼ੇਸ਼ ਤੌਰ ‘ਤੇ ‘ਬਾਰਡਰ’ ਫਿਲਮ ਵੀ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ ਤੇ ਇਸ ਦੇ ਗੀਤ ਵੀ। ਰਬਿੰਦਰ ਨਾਥ ਟੈਗੋਰ ਦੀ ਕਹਾਣੀ ‘ਤੇ ਆਧਾਰਿਤ ‘ਕਾਬਲੀ ਵਾਲਾ’ ਦਾ ਮੰਨਾਡੇ ਦੀ ਆਵਾਜ਼ ਵਿੱਚ ਇੱਕ ਗੀਤ ਜੋ ਬਲਰਾਜ ਸਾਹਨੀ ‘ਤੇ ਫਿਲਮਾਇਆ ਗਿਆ ਸੀ, ਉਸ ਨੂੰ ਵੀ ਇਸੇ ਲੜੀ ਵਿੱਚ ਰੱਖਿਆ ਜਾ ਸਕਦਾ ਹੈ… ‘ਐ ਮੇਰੇ ਪਿਆਰੇ ਵਤਨ, ਐ ਮੇਰੇ ਵਿੱਛੜੇ ਚਮਨ, ਤੁਝ ਪੇ ਦਿਲ ਕੁਰਬਾਨ।’

ਫਿਲਮ ‘ਹਕੀਕਤ’ (1964) ਦੇ ਇੱਕ ਦਿਸ਼ ਵਿੱਚ ਪ੍ਰੀਆ ਰਾਜਵੰਸ਼ ਤੇ ਧਰਮਿੰਦਰ

ਦੇਸ਼ ਭਗਤੀ ਦੀਆਂ ਫਿਲਮਾਂ ਦੀ ਕਤਾਰ ਵਿੱਚ ਜੇਕਰ ਸਾਰਿਆਂ ਤੋਂ ਉੱਪਰ ਕਿਸੇ ਫਿਲਮ ਨੂੰ ਰੱਖਣਾ ਹੋਵੇ ਤਾਂ ਉਸ ਫਿਲਮ ਦਾ ਨਾਂ ‘ਗਾਂਧੀ’ ਹੀ ਹੋਵੇਗਾ। ਵਿਦੇਸ਼ੀ ਤੇ ਭਾਰਤੀ ਫਿਲਮਸਾਜ਼, ਨਿਰਦੇਸ਼ਕ ਤੇ ਅਦਾਕਾਰਾਂ ਨਾਲ ਸਜੀ ਇਸ ਫਿਲਮ ਨੂੰ ਦੇਸ਼ ਭਗਤੀ ਦੀ ਮਸ਼ਾਲ ਜਗਾਉਂਦੀ ਤਾਂ ਕਿਹਾ ਹੀ ਜਾ ਸਕਦਾ ਹੈ, ਬਲਕਿ ਹਰ ਇੱਕ ਫਿਲਮ ਪ੍ਰੇਮੀ ਤੇ ਭਾਰਤੀ ਨਾਗਰਿਕ ਕੋਲ ਇਸ ਨੂੰ ਇੱਕ ਮਾਡਲ ਦੇ ਤੌਰ ‘ਤੇ ਵੀ ਰੱਖਿਆ ਜਾ ਸਕਦਾ ਹੈ। ਬੇਸ਼ੱਕ ਭਗਤ ਸਿੰਘ ‘ਤੇ ਬਣੀਆਂ ਕਾਫ਼ੀ ਫਿਲਮਾਂ ਵਿੱਚੋਂ ਇੱਕ-ਦੋ ਫਿਲਮਾਂ ਹੀ ਉੱਤਮ ਦਰਜੇ ਦੀਆਂ ਸਨ, ਪਰ ‘ਗਾਂਧੀ’ ਫਿਲਮ ਨੂੰ ਮਾਅਰਕੇ ਦੀ ਦੱਸਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਗਾਂਧੀ ਤੇ ਹੋਰਨਾਂ ਇਤਿਹਾਸਕ ਪਾਤਰਾਂ ਨੂੰ ਕਿਵੇਂ ਜੀਵਿਆ ਗਿਆ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਸੀ। ਇਸ ਦਾ ਨਿਰਦੇਸ਼ਨ, ਬਿਰਤਾਂਤ ਤੇ ਤਕਨੀਕੀ ਪੱਖ ਤਾਂ ਉਸ ਤੋਂ ਵੀ ਉੱਤਮ ਸੀ। ਇਸ ਫਿਲਮ ਨੂੰ ਤੁਸੀਂ ਜਿੰਨੀ ਵਾਰ ਵੀ ਵੇਖੋਗੇ, ਇਸ ਵਿੱਚੋਂ ਨਵੇਂ ਰੰਗ ਤੇ ਨਵੇ ਅਰਥਾਂ ਦੀ ਭਾਲ ਕਰ ਸਕੋਗੇ।

ਇਸ ਸਭ ਦਾ ਸਾਰ ਤੱਤ ‘ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ…ਦੇਖਨਾ ਹੈ ਜ਼ੋਰ ਕਿਤਨਾ ਵਾਜੂ-ਏ-ਕਾਤਿਲ ਮੇਂ ਹੈ’ ਵਿੱਚ ਹੈ, ਪਰ ਇਹ ਸਾਰਾ ਕੁਝ ਤਦੇ ਸੰਭਵ ਹੋਵੇਗਾ ਜੇਕਰ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ ਅਤੇ ਭਾਰਤ ਮਾਤਾ ਕੀ ਜੈ ਕਹਿੰਦਿਆਂ ਆਪਣੇ ਦੇਸ਼ ਭਗਤੀ ਦੇ ਜਜ਼ਬੇ ਨੂੰ ਪ੍ਰਚੰਡ ਕਰਨ ਦੀ ਸਹੁੰ ਖਾ ਲਈ। ਅੱਜ ਸਾਡੇ ਫਿਲਮਸਾਜ਼ਾਂ, ਕਲਾਕਾਰਾਂ ਨੂੰ ਦੇਸ਼ ਭਗਤੀ ਨਾਲ ਲਬਰੇਜ਼ ਗੀਤ ਸੰਗੀਤ ਤੇ ਫਿਲਮਾਂ ਬਣਾਉਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਭਾਰਤ ਮਾਤਾ ਨੂੰ ਹਰ ਪਾਸਿਓਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਿਲਮ: ਸ਼ਹੀਦ

ਗੀਤਕਾਰ: ਬਿਸਮਿਲ ਅਜ਼ੀਮਾਬਾਦੀ

ਸੰਗੀਤਕਾਰ: ਪ੍ਰੇਮ ਧਵਨ

ਗਾਇਕ: ਮੁਹੰਮਦ ਰਫ਼ੀ, ਰਜਿੰਦਰ ਮਹਿਤਾ, ਮੰਨਾ ਡੇ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ

ਕਰਤਾ ਨਹੀਂ ਕਿਉਂ ਦੂਸਰਾ ਕੁਛ ਬਾਤਚੀਤ

ਦੇਖਤਾ ਹੂੰ ਮੈਂ ਜਿਸੇ ਵੋ ਚੁੱਪ ਤੇਰੀ ਮਹਫ਼ਿਲ ਮੇਂ ਹੈ

ਐ ਸ਼ਹੀਦ-ਏ-ਮੁਲਕ-ਓ-ਮਿੱਲਤ

ਮੈਂ ਤੇਰੇ ਉਪਰ ਨਿਸਾਰ

ਅਬ ਤੇਰੀ ਹਿੰਮਤ ਕਾ ਚਰਚਾ ਗ਼ੈਰ ਕੀ ਮਹਫ਼ਿਲ ਮੇਂ ਹੈ

ਸਰਫਰੋਸ਼ੀ ਦੀ ਤਮੰਨਾ ਹਬ ਹਮਾਰੇ ਦਿਲ ਮੇਂ ਹੈ

ਵਕਤ ਆਨੇ ਦੇ ਬਤਾ ਦੇਂਗੇ ਤੁਝੇ ਏ ਆਸਮਾਨ

ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ

ਖੈਂਚ ਕਰ ਲਾਈ ਹੈ ਸਬ ਕੋ ਕਤਲ ਹੋਨੇ ਦੀ ਉਮੀਦ

ਆਸ਼ਿਕੋਂ ਕਾ ਆਜ ਜਮਘਟ ਕੂਚਾ-ਏ-ਕਾਤਿਲ ਮੇਂ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਹੈ ਲੀਏ ਹਥਿਆਰ ਦੁਸ਼ਮਨ ਤਾਕ ਮੇਂ ਬੈਠਾ ਉਧਰ

ਔਰ ਹਮ ਤਿਆਰ ਹੈਂ ਸੀਨਾ ਲੀਏ ਅਪਨਾ ਇਧਰ

ਖੂਨ ਸੇ ਖੇਲੇਂਗੇ ਹੋਲੀ ਅਗਰ ਵਤਨ ਮੁਸ਼ਕਿਲ ਮੇਂ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਹਾਥ ਜਿਨ ਮੇਂ ਹੈਂ ਜੁਨੂੰਨ, ਕਟਤੇ ਨਹੀਂ ਤਲਵਾਰ ਸੇ

ਸਰ ਜੋ ਉਠ ਜਾਤੇ ਹੈਂ ਵੋ ਝੁਕਤੇ ਨਹੀਂ ਲਲਕਾਰ ਸੇ

ਔਰ ਭੜਕੇਗਾ ਜੋ ਸ਼ੋਲਾ ਸਾ ਹਮਾਰੇ ਦਿਲ ਮੇਂ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਹਮ ਤੋ ਘਰ ਸੇ ਨਿਕਲੇ ਹੀ ਥੇ

ਬਾਂਧਕਰ ਸਰ ਪਰ ਕਫ਼ਨ

ਜਾਂ ਹਥੇਲੀ ਪਰ ਲੀਏ ਲੋ ਬੜ ਚਲੇ ਹੈਂ ਏ ਕਦਮ

ਜ਼ਿੰਦਗੀ ਤੋਂ ਅਪਨੀ ਮੇਹਮਾਂ ਮੌਤ ਦੀ ਮਹਫ਼ਿਲ ਮੇਂ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਯੂੰ ਖੜ੍ਹਾ ਮਕਤਲ ਮੇਂ ਕਾਤਿਲ ਕਹਿ ਰਹਾ ਹੈ ਬਾਰ-ਬਾਰ

ਕਿਆ ਤਮੰਨਾ-ਏ-ਸ਼ਹਾਦਤ ਵੀ ਕਿਸੇ ਕੇ ਦਿਲ ਮੇਂ ਹੈ

ਦਿਲ ਮੇਂ ਤੂਫ਼ਾਨੋਂ ਦੀ ਟੋਲੀ ਔਰ ਨਸੋਂ ਮੇਂ ਇਨਕਲਾਬ

ਹੋਸ਼ ਦੁਸ਼ਮਨ ਕੇ ਉੜਾ ਦੇਂਗੇ ਹਮੇਂ ਰੋਕੋ ਨਾ ਆਜ

ਦੂਰ ਰਹਿ ਪਾਏ ਜੋ ਹਮਸੇ ਦਮ ਕਹਾਂ ਮੰਜ਼ਿਲ ਮੇਂ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਵੋ ਜਿਸਮ ਵੀ ਕਿਆ ਜਿਸਮ ਹੈ

ਜਿਸ ਮੇਂ ਨਾ ਹੋ ਖੂਨ-ਏ-ਜੁਨੂੰਨ

ਤੂਫ਼ਾਨ ਸੇ ਕਿਆ ਲੜੇ ਜੋ ਕਸ਼ਤੀ-ਏ-ਸਾਹਿਲ ਮੇਂ ਹੈ

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ

ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ

ਫਿਲਮ: ਹਕੀਕਤ

ਗੀਤਕਾਰ: ਕੈਫੀ ਆਜ਼ਮੀ

ਸੰਗੀਤਕਾਰ: ਮਦਨ ਮੋਹਨ

ਗਾਇਕ: ਮੁਹੰਮਦ ਰਫ਼ੀ

ਕਰ ਚਲੇ ਹਮ ਫਿਦਾ ਜਾਨ-ਓ-ਤਨ ਸਾਥੀਓ

ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਸਾਂਸ ਥਮਤੀ ਗਈ ਨਬਜ਼ ਜਮਤੀ ਗਈ

ਫਿਰ ਵੀ ਬੜਤੇ ਕਦਮ ਕੋ ਨਾ ਰੁਕਨੇ ਦੀਆ

ਕਟ ਗਏ ਸਰ ਹਮਾਰੇ ਤੋ ਕੁਛ ਗ਼ਮ ਨਹੀਂ

ਸਰ ਹਿਮਾਲਯ ਕਾ ਹਮਨੇ ਨਾ ਝੁਕਨੇ ਦੀਆ

ਮਰਤੇ ਮਰਤੇ ਰਹਾ ਬਾਂਕਾਪਨ ਸਾਥੀਓ

ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਕਰ ਚਲੇ ਹਮ ਫਿਦਾ…

ਜ਼ਿੰਦਾ ਰਹਿਨੇ ਕੇ ਮੌਸਮ ਬਹੁਤ ਹੈਂ ਮਗਰ

ਜਾਨ ਦੇਨੇ ਕੀ ਰੁੱਤ ਰੋਜ਼ ਆਤੀ ਨਹੀਂ

ਹੁਸਨ ਔਰ ਇਸ਼ਕ ਦੋਨੋਂ ਕੋ ਰੁਸਵਾ ਕਰੇ

ਵੋ ਜਵਾਨੀ ਜੋ ਖੂੰ ਮੇਂ ਨਹਾਤੀ ਨਹੀਂ

ਆਜ ਧਰਤੀ ਬਨੀ ਹੈ ਦੁਲਹਨ ਸਾਥੀਓ

ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਕਰ ਚਲੇ ਹਮ ਫਿਦਾ…

ਰਾਹ ਕੁਰਬਾਨੀਓਂ ਕੀ ਨਾ ਵੀਰਾਨ ਹੋ

ਤੁਮ ਸਜਾਤੇ ਹੀ ਰਹਿਨਾ ਨਏ ਕਾਫ਼ਿਲੇ

ਫ਼ਤਹਿ ਕਾ ਜਸ਼ਨ ਇਸ ਜਸ਼ਨ ਕੇ ਬਾਅਦ ਹੈ

ਜ਼ਿੰਦਗੀ ਮੌਤ ਸੇ ਮਿਲ ਰਹੀ ਹੈ ਗਲੇ

ਬਾਂਧਲੋ ਅਪਨੇ ਸਰ ਸੇ ਕਫ਼ਨ ਸਾਥੀਓ

ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਕਰ ਚਲੇ ਹਮ ਫ਼ਿਦਾ..

ਖੀਂਚ ਦੋ ਅਪਨੇ ਖੂੰ ਸੇ ਜ਼ਮੀਂ ਪਰ ਲਕੀਰ

ਇਸ ਤਰਫ਼ ਆਨੇ ਪਾਏ ਨਾ ਰਾਵਣ ਕੋਈ

ਤੋੜ ਦੋ ਹਾਥ ਅਗਰ ਹਾਥ ਉਠਨੇ ਲਗੇ

ਛੂਨੇ ਪਾਏ ਨ ਸੀਤਾ ਕਾ ਦਾਮਨ ਕੋਈ

ਰਾਮ ਵੀ ਤੁਮ ਤੁਮਹੀਂ ਲਕਸ਼ਮਣ ਸਾਥੀਓ

ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਕਰ ਚਲੇ ਹਮ ਫ਼ਿਦਾ ਜਾਨ-ਓ-ਤਨ ਸਾਥੀਓ

ਅਬ ਤੁਮਹਾਰੇ ਹਵਾਲੇ ਵਤਨ ਸਾਥੀਓ

ਫਿਲਮ: ਸ਼ਹੀਦ

ਗੀਤਕਾਰ: ਪ੍ਰੇਮ ਧਵਨ ਅਤੇ ਰਾਮ ਪ੍ਰਸਾਦ

ਸੰਗੀਤਕਾਰ: ਪ੍ਰੇਮ ਧਵਨ

ਗਾਇਕ: ਮੁਕੇਸ਼, ਰਜਿੰਦਰ ਮਹਿਤਾ ਅਤੇ ਮਹਿੰਦਰ ਕਪੂਰ

ਮੇਰਾ ਰੰਗ ਦੇ ਬਸੰਤੀ ਚੋਲਾ, ਮੇਰਾ ਰੰਗ ਦੇ

ਮੇਰਾ ਰੰਗ ਦੇ ਬਸੰਤੀ ਚੋਲਾ ਓਏ, ਮੇਰਾ ਰੰਗ ਦੇ ਬਸਤੀ ਚੋਲਾ

ਮਾਏ ਰੰਗ ਦੇ ਬਸੰਤੀ ਚੋਲਾ

ਦਮ ਨਿਕਲੇ ਇਸ ਦੇਸ਼ ਕੀ ਖਾਤਿਰ ਬਸ ਇਤਨਾ ਅਰਮਾਨ ਹੈ

ਏਕ ਬਾਰ ਇਸ ਰਾਹ ਮੇਂ ਮਰਨਾ ਸੌ ਜਨਮੋਂ ਕੇ ਸਮਾਨ ਹੈ

ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਬੋਲਾ

ਮਾਏ ਰੰਗ ਦੇ ਬਸੰਤੀ ਚੋਲਾ

ਜਿਸ ਚੋਲੇ ਕੋ ਪਹਿਨ ਸ਼ਿਵਾਜੀ ਖੇਲੇ ਅਪਨੀ ਜਾਨ ਪੇ

ਜਿਸੇ ਪਹਿਨ ਝਾਂਸੀ ਕੀ ਰਾਨੀ ਮਿਟ ਗਈ ਅਪਨੀ ਆਨ ਪੇ

ਆਜ ਉਸੀ ਕੋ ਪਹਿਨ ਕੇ ਨਿਕਲਾ, ਹਮ ਮਸਤੋਂ ਦਾ ਟੋਲਾ

ਮਾਏ ਰੰਗ ਦੇ ਬਸੰਤੀ ਚੋਲਾ

ਸੰਪਰਕ: 98145-07693



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -