ਮੁੰਬਈ: ਮਸ਼ਹੂਰ ਓਟੀਟੀ ਸ਼ੋਅ ‘ਮਹਾਰਾਨੀ’ ਨੇ ਅਦਾਕਾਰਾ ਹੁਮਾ ਕੁਰੈਸ਼ੀ ਲਈ ਕੰਮ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ। ਅਦਾਕਾਰਾ ਦਾ ਮੰਨਣਾ ਹੈ ਕਿ ਹੁਣ ਉਹ ਮੁੱਖ ਭੂਮਿਕਾ ਵਾਲੇ ਕਿਰਦਾਰ ਨਿਭਾਅ ਸਕਦੀ ਹੈ। ‘ਗੈਂਗਜ਼ ਆਫ ਵਾਸੇਪੁੁਰ’, ‘ਡੀ-ਡੇਅ’, ‘ਡੇਢ ਇਸ਼ਕੀਆ’ ਅਤੇ ‘ਬਦਲਾਪੁਰ’ ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਅਦਾਕਾਰਾ ਦਾ ਕਹਿਣਾ ਹੈ ਕਿ ਡਿਜੀਟਲ ਪਲੈਟਫਾਰਮ ਨੇ ਉਸ ਨੂੰ ਵਿਲੱਖਣ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ ਹੈ। ਅਦਾਕਾਰਾ ਦਾ ਕਹਿਣਾ ਹੈ, ”ਮਹਾਰਾਨੀ’ ਨੂੰ ਮਿਲੀ ਸਫ਼ਲਤਾ ਨਾਲ ਹੁਣ ਮੈਨੂੰ ਮੁੱਖ ਭੂਮਿਕਾਵਾਂ ਵਾਲੇ ਵੱਡੀ ਗਿਣਤੀ ਪ੍ਰਾਜੈਕਟਾਂ ਦੀ ਪੇਸ਼ਕਸ਼ ਆ ਰਹੀ ਹੈ।’
ਜ਼ਿਕਰਯੋਗ ਹੈ ਕਿ ਅਦਾਕਾਰਾ ਦੇ ਆਉਣ ਵਾਲੇ ਪ੍ਰਾਜੈਕਟਾਂ ਵਿੱਚ ਮਸ਼ਹੂਰ ਖਾਨਸਾਮਾ ਤੇ ਲੇਖਿਕਾ ਤਰਲਾ ਦਲਾਲ ਦੇ ਜੀਵਨ ‘ਤੇ ਆਧਾਰਿਤ ਇੱਕ ਫ਼ਿਲਮ, ਦਿਨੇਸ਼ ਵਿਜਨ ਦੇ ਪ੍ਰੋਡਕਸ਼ਨ ਹੇਠ ‘ਪੂਜਾ ਮੇਰੀ ਜਾਨ’, ਸੋਨਾਕਸ਼ੀ ਸਿਨਹਾ ਨਾਲ ਕਾਮੇਡੀ ਫਿਲਮ ‘ਡਬਲ ਐੱਕਸਐੱਲ’ ਅਤੇ ਨੈੱਟਫਲਿਕਸ ਲਈ ਵਸਨ ਬਾਲਾ ਵੱਲੋਂ ਨਿਰਦੇਸ਼ਿਤ ‘ਮੋਨਿਕਾ: ਓ ਮਾਏ ਡਾਰਲਿੰਗ’ ਸ਼ਾਮਲ ਹਨ। -ਪੀਟੀਆਈ