ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ 75ਵਾਂ ਆਜ਼ਾਦੀ ਦਿਹਾੜਾ ਮਨਾਉਣ ਮਗਰੋਂ ਆਪਣੀ ਆਉਣ ਵਾਲੀ ਫ਼ਿਲਮ ‘ਸ਼ਹਿਜ਼ਾਦਾ’ ਦੇ ਸੈੱਟ ਉੱਤੇ ਵਾਪਸੀ ਕਰ ਲਈ ਹੈ। ਇਸ ਸਬੰਧੀ ਅਦਾਕਾਰ ਨੇ ‘ਵੈਨਿਟੀ ਵੈਨ’ ਵਿੱਚ ਸ਼ੀਸ਼ੇ ਸਾਹਮਣੇ ਬੈਠੇ ਦੀਆਂ ਆਪਣੀਆਂ ਕੁਝ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਉਸ ਦੇ ਮੂਹਰੇ ਇੱਕ ਕਾਲਾ ਕੱਪ ਅਤੇ ਮੇਕਅਪ ਵਾਲਾ ਕੁਝ ਸਾਮਾਨ ਪਿਆ ਹੈ। ਕਾਰਤਿਕ ਨੇ ਆਖਿਆ,”ਛੁੱਟੀ ਖ਼ਤਮ, ਕੰਮ ਸ਼ੁਰੂ… ‘ਸ਼ਹਿਜ਼ਾਦਾ’..! ਇਹ ਫ਼ਿਲਮ ਰੋਹਿਤ ਧਵਨ ਦੇ ਨਿਰਦੇਸ਼ਨ ਹੇਠ ਬਣਾਈ ਜਾ ਰਹੀ ਹੈ, ਜਿਸ ਵਿੱਚ ਅਦਾਕਾਰਾ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਇਹ ਤੇਲਗੂ ਫ਼ਿਲਮ ‘ਆਲਾ ਵੈਕੁੰਠਪੁਰਮੁਲੂ’ ਦਾ ਹਿੰਦੀ ਰੀਕੇਮ ਹੈ, ਜਿਸ ਵਿੱਚ ਅਦਾਕਾਰ ਅੱਲੂ ਅਰਜੁਨ, ਅਦਾਕਾਰਾ ਪੂਜਾ ਹੈਗੜੇ ਅਤੇ ਅਦਾਕਾਰਾ ਤੱਬੂ ਨਜ਼ਰ ਆਈ ਸੀ। ਸਾਲ 2019 ਵਿੱਚ ਆਈ ਫ਼ਿਲਮ ‘ਲੁੱਕਾ ਛੁੱਪੀ’ ਤੋਂ ਬਾਅਦ ਕਾਰਤਿਕ ਤੇ ਕ੍ਰਿਤੀ ਸੈਨਨ ਫ਼ਿਲਮ ‘ਸ਼ਹਿਜ਼ਾਦਾ’ ਵਿੱਚ ਦੂਜੀ ਵਾਰ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਾਰਤਿਕ ਫ਼ਿਲਮ ‘ਫਰੈਡੀ’ ਵਿੱਚ ਵੀ ਨਜ਼ਰ ਆਵੇਗਾ। ਇਹ ਫ਼ਿਲਮ ਸ਼ਸ਼ਾਂਕ ਘੋਸ਼ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ, ਜਿਸ ਵਿੱਚ ਅਦਾਕਾਰਾ ਅਲਾਇਆ ਐਫ. ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਕਾਰਤਿਕ ਨੇ ਆਜ਼ਾਦੀ ਦਿਵਸ ਮੌਕੇ ਪੂਰਾ ਦਿਨ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਨਾਲ ਬਿਤਾਇਆ ਸੀ। ਇਸ ਸਬੰਧੀ ਅਦਾਕਾਰ ਨੇ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀਆਂ ਸਨ। -ਆਈਏਐੱਨਐੱਸ