12.4 C
Alba Iulia
Saturday, May 4, 2024

ਮੱਛੀਆਂ ਖਾਣ ਦਾ ਸ਼ੌਕੀਨ ਬੋਦਲ ਮਛੇਰਾ

Must Read


ਗੁਰਮੀਤ ਸਿੰਘ*

ਬੋਦਲ ਮਛੇਰੇ ਅਕਸਰ ਚਿੱਟੇ ਤੇ ਕਾਲੇ ਪਰਾਂ ਵਾਲੇ ਮਛੇਰੇ ਪੰਛੀ ਵਜੋਂ ਜਾਣੇ ਜਾਂਦੇ ਹਨ। ਇਸ ਕਿਸਮ ਦੇ ਮਛੇਰੇ ਪੰਛੀ ਦੇ ਸਿਰ ‘ਤੇ ਇੱਕ ਬੋਦੀ ਦਿਖਾਈ ਦਿੰਦੀ ਹੈ। ਇਸ ਲਈ ਇਸ ਨੂੰ ‘ਬੋਦਲ ਮਛੇਰਾ ਜਾਂ ਕਿਲਕਿਲਾ’ ਕਿਹਾ ਜਾਂਦਾ ਹੈ। ਹਿੰਦੀ ਵਿੱਚ ਇਸ ਨੂੰ ਬੋਦਲ ਕਿਲਕਿਲਾ ਅਤੇ ਅੰਗਰੇਜ਼ੀ ਵਿੱਚ ਕਰੈਸਟਡ ਕਿੰਗਫਿਸ਼ਰ (Crested kingfisher) ਕਹਿੰਦੇ ਹਨ। ਇਹ ਪ੍ਰਜਾਤੀ ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਲਾਓਸ, ਵੀਅਤਨਾਮ, ਚੀਨ, ਜਪਾਨ ਅਤੇ ਉੱਤਰੀ ਕੋਰੀਆ ਵਿੱਚ ਮਿਲਦੀ ਹੈ।

ਇਸ ਦੇ ਸਰੀਰ ਦਾ ਉੱਪਰਲਾ ਹਿੱਸਾ ਕਾਲੇ ਅਤੇ ਚਿੱਟੇ ਰੰਗ ਦਾ ਹੁੰਦਾ ਹੈ ਅਤੇ ਇੱਕ ਚਿੱਟਾ ਕਾਲਰ ਹੁੰਦਾ ਹੈ। ਇਨ੍ਹਾਂ ਦੇ ਵੱਡੇ ਕਾਲੇ ਅਤੇ ਚਿੱਟੇ ਖੰਭ ਹੁੰਦੇ ਹਨ, ਧੱਬੇਦਾਰ ਛਾਤੀ ਹੁੰਦੀ ਹੈ। ਵਿਲੱਖਣ ਵੱਡੇ ਕਿੰਗਫਿਸ਼ਰ ਦਾ ਸਿਰ ਲੰਬਾ ਹੁੰਦਾ ਹੈ। ਇਸ ਦਾ ਔਸਤ ਆਕਾਰ 41-43 ਅਤੇ ਭਾਰ 230 ਤੋਂ 280 ਗ੍ਰਾਮ ਹੁੰਦਾ ਹੈ। ਇਨ੍ਹਾਂ ਦੀ ਚੁੰਝ ਦੀ ਗੂੜ੍ਹੀ ਸਲੇਟੀ ਨੋਕ ਉੱਤੇ ਚਿੱਟਾ ਨਿਸ਼ਾਨ ਅਤੇ ਲੱਤਾਂ ਫਿੱਕੇ ਸਲੇਟੀ ਰੰਗੀਆਂ ਹੁੰਦੀਆਂ ਹਨ। ਇਹ ਉੱਚੀ-ਉੱਚੀ ‘ਕੇਟ ਕੇਟ’ ਦੀਆਂ ਆਵਾਜ਼ਾਂ ਕੱਢਦਾ ਰਹਿੰਦਾ ਹੈ। ਇਹ ਪੰਛੀ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਵਿੱਚ ਪਾਇਆ ਜਾਂਦਾ ਹੈ।

ਬੋਦਲ ਮਛੇਰਿਆਂ ਦੇ ਵਾਸ ਵਿੱਚ ਕੁਦਰਤੀ ਵਾਤਾਵਰਨ ਪ੍ਰਣਾਲੀਆਂ ਵਿੱਚ ਗਰਮ ਖੰਡੀ ਅਤੇ ਉਪਖੰਡੀ ਨਮੀ ਵਾਲੇ ਨੀਵੇਂ ਭੂਮੀ ਦੇ ਜੰਗਲ, ਗਰਮ ਖੰਡੀ ਅਤੇ ਉਪ-ਉਪਖੰਡੀ ਨਮੀ ਵਾਲੇ ਪਹਾੜੀ ਜੰਗਲ, ਨਦੀਆਂ, ਛੱਪੜ ਆਦਿ ਸ਼ਾਮਲ ਹਨ। ਇਨ੍ਹਾਂ ਦੀ ਖੁਰਾਕ ਜ਼ਿਆਦਾਤਰ ਮੱਛੀਆਂ ਹਨ। ਮੱਛੀ, ਕੇਕੜੇ, ਝੀਂਗੇ, ਡੱਡੂ ਅਤੇ ਟੋਡ ਇਨ੍ਹਾਂ ਦਾ ਮੁੱਖ ਭੋਜਨ ਹੈ। ਉਹ ਅਕਸਰ ਖੁੱਲ੍ਹੇ ਦਰੱਖਤ ਦੀਆਂ ਟਾਹਣੀਆਂ ਜਾਂ ਪਾਣੀ ਦੇ ਨੇੜੇ ਹੋਰ ਢੁੱਕਵੀਆਂ ਥਾਵਾਂ ‘ਤੇ ਬੈਠੇ ਦਿਖਾਈ ਦਿੰਦੇ ਹਨ।

ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਮਾਰਚ ਤੋਂ ਜੂਨ ਤੱਕ ਹੁੰਦਾ ਹੈ। ਇਨ੍ਹਾਂ ਦੇ ਆਲ੍ਹਣੇ ਬਣਾਉਣ ਵਾਲੀਆਂ ਥਾਵਾਂ ਨਹਿਰਾਂ, ਦਰਿਆਵਾਂ, ਝੀਲਾਂ ਦੇ ਕੰਢਿਆਂ ਅਤੇ ਰੇਤ ਦੇ ਕਿਨਾਰਿਆਂ ‘ਤੇ ਹੁੰਦੀਆਂ ਹਨ। ਬੋਦਲ ਮਛੇਰੇ ਦਾ ਜੋੜਾ ਆਲ੍ਹਣੇ ਲਈ ਖਿਤਿਜੀ ਸੁਰੰਗ ਦੀ ਖੁਦਾਈ ਕਰਦਾ ਹੈ, ਜੋ ਕਿ ਇੱਕ ਇਨਕਿਊਬੇਟਿੰਗ ਚੈਂਬਰ ਵਿੱਚ ਖਤਮ ਹੁੰਦੀ ਹੈ। ਇਸ ਵਿੱਚ ਮਾਦਾ 3 ਤੋਂ 5 ਤੱਕ ਆਂਡੇ ਦਿੰਦੀ ਹੈ। ਦੋਵੇਂ ਨਰ ਅਤੇ ਮਾਦਾ ਆਂਡਿਆਂ ਦੀ ਦੇਖਭਾਲ ਕਰਦੇ ਹਨ। ਨਰ ਦਿਨ ਵੇਲੇ ਅਤੇ ਮਾਦਾ ਰਾਤ ਨੂੰ ਆਂਡਿਆਂ ‘ਤੇ ਬੈਠਦੀ ਹੈ। ਦੋਵੇਂ ਨਰ ਤੇ ਮਾਦਾ ਚੂਚਿਆਂ ਦਾ ਮਿਲ ਕੇ ਪਾਲਣ-ਪੋਸ਼ਣ ਕਰਦੇ ਹਨ।

ਆਈ.ਯੂ.ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਨੇ ਬੋਦਲ ਮਛੇਰਿਆਂ ਨੂੰ ਸ਼੍ਰੇਣੀਬੱਧ ਅਤੇ ਮੁਲਾਂਕਣ ਕੀਤਾ ਹੈ ਅਤੇ ਇਸ ਨੂੰ ‘ਘੱਟ ਤੋਂ ਘੱਟ ਚਿੰਤਾ ਦੀ’ ਵਜੋਂ ਸੂਚੀਬੱਧ ਕੀਤਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -