ਮੁੰਬਈ, 29 ਅਗਸਤ
ਨਿਊਡ ਫੋਟੋਸ਼ੂਟ ਮਾਮਲੇ ‘ਚ ਬੌਲੀਵੁਡ ਅਦਾਕਾਰ ਰਣਵੀਰ ਸਿੰਘ ਅੱਜ ਸਵੇਰੇ 6.50 ਵਜੇ ਮੁੰਬਈ ਦੇ ਚੇਂਬੂਰ ਪੁਲੀਸ ਸਟੇਸ਼ਨ ਪੁੱਜੇ। ਪੁਲੀਸ ਨੇ ਉਸ ਤੋਂ ਢਾਈ ਘੰਟੇ ਪੁੱਛਗਿੱਛ ਕੀਤੀ ਤੇ ਉਸ ਨੂੰ ਦਸ ਸਵਾਲ ਕੀਤੇ। ਇਸ ਮੌਕੇ ਅਦਾਕਾਰ ਦੇ ਵਕੀਲ ਵੀ ਮੌਜੂਦ ਸਨ। ਅਦਾਕਾਰ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ। ਦੱਸਣਾ ਬਣਦਾ ਹੈ ਕਿ ਰਣਵੀਰ ਨੇ 22 ਜੁਲਾਈ ਨੂੰ ਪੇਪਰ ਮੈਗਜ਼ੀਨ ਲਈ ਨਿਊਡ ਫੋਟੋ ਸ਼ੂਟ ਕੀਤੇ ਸਨ ਜਿਸ ਦੀਆਂ ਫੋਟੋਆਂ ਉਸ ਨੇ ਸ਼ੋਸ਼ਲ ਮੀਡੀਆ ‘ਤੇ ਜਨਤਕ ਕੀਤੀਆਂ ਸਨ। ਇਸ ਮਾਮਲੇ ਵਿਚ ਰਣਵੀਰ ਖਿਲਾਫ ਮੁੰਬਈ ਦੀ ਇੱਕ ਐਨਜੀਓ ਨੇ ਐਫਆਈਆਰ ਦਰਜ ਕਰਾਈ ਸੀ। ਇਹ ਵੀ ਪਤਾ ਲੱਗਾ ਹੈ ਕਿ ਅਦਾਕਾਰ ਨੇ ਪੁਲੀਸ ਕੋਲੋਂ ਦੋ ਹਫਤਿਆਂ ਦਾ ਸਮਾਂ ਵੀ ਮੰਗਿਆ ਹੈ।