12.4 C
Alba Iulia
Friday, May 3, 2024

ਕਪਿਲ ਨੇ ਹੁਮਾ ਕੁਰੈਸ਼ੀ ਨਾਲ ਤਸਵੀਰ ਸਾਂਝੀ ਕਰਕੇ ਦਰਸ਼ਕਾਂ ਨੂੰ ਪਾਇਆ ਸੁਆਲ

Must Read


ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਆਪਣੇ ‘ਦਿ ਕਪਿਲ ਸ਼ਰਮਾ ਸ਼ੋਅ’ ਦਾ ਨਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਹਾਲ ਹੀ ਵਿੱਚ ਕਪਿਲ ਨੇ ਅਦਾਕਾਰਾ ਹੁਮਾ ਕੁਰੈਸ਼ੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਦੋਵੇਂ ਜਣੇ ਇੱਕ-ਦੂਜੇ ਨਾਲ ਪਿੱਠ ਜੋੜੀ ਖੜ੍ਹੇ ਦਿਖਾਈ ਦਿੰਦੇ ਹਨ ਅਤੇ ਦੋਵਾਂਂ ਨੇ ਹੀ ਆਪਣੇ ਹੱਥਾਂ ਨਾਲ ਬੰਦੂਕਾਂ ਬਣਾਈਆਂ ਹੋਈਆਂ ਹਨ। ਕਪਿਲ ਨੇ ਆਪਣੇ ਚਾਹੁਣ ਵਾਲਿਆਂ ਨੂੰ ਆਖਿਆ ਕਿ ਉਹ ਇਸ ਤਸਵੀਰ ਬਾਰੇ ਅੰਦਾਜ਼ਾ ਲਾਉਣ। ਕਪਿਲ ਨੇ ਆਖਿਆ, ‘ਕੀ ਕੋਈ ਦੱਸ ਸਕਦਾ ਹੈ ਕਿ ਮੈਂ ਤੇ ਹੁਮਾ ਕੁਰੈਸ਼ੀ ਕਿਹੜਾ ਪ੍ਰਾਜੈਕਟ ਇਕੱਠਿਆਂ ਕਰ ਰਹੇ ਹਾਂ। ਇਸ ਸਵਾਲ ਦਾ ਜਵਾਬ ਦੇਣ ਵਾਲੇ ਪਹਿਲੇ ਦਸ ਜੇਤੂਆਂ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਵੇਖਣ ਦਾ ਮੌਕਾ ਮਿਲੇਗਾ।’ ਇਸ ਦੇ ਜਵਾਬ ਵਿੱਚ ਕੁਝ ਪ੍ਰਸ਼ੰਸਕਾਂ ਨੇ ਇਹ ਤਸਵੀਰ ਕਿਸੇ ਜਾਸੂਸੀ ਫਿਲਮ ਜਾਂ ਕਿਸੇ ਓਟੀਟੀ ਸ਼ੋਅ ਦੀ ਦੱਸੀ ਹੈ, ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਤਸਵੀਰ ਕਪਿਲ ਦੇ ਗੀਤ ਦੀ ਵੀਡੀਓ ਦੀ ਹੈ। ਜ਼ਿਕਰਯੋਗ ਹੈ ਕਿ ਛੇਤੀ ਹੀ ਕਪਿਲ ਫਿਲਮ ‘ਜ਼ਵਿਗਾਟੋ’ ਵਿੱਚ ਖਾਣਾ ਘਰ ਘਰ ਪਹੁੰਚਾਉਣ ਵਾਲੇ ਲੜਕੇ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਇਸ ਦੇ ਨਾਲ ਹੀ ਉਸ ਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵੀ 10 ਸਤੰਬਰ ਤੋਂ ਮੁੜ ਸ਼ੁਰੂ ਹੋਣ ਜਾ ਰਿਹਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -