ਨਵੀਂ ਦਿੱਲੀ: ਆਈਪੀਐੱਲ ਦੇ ਸੰਸਥਾਪਕ ਲਲਿਤ ਮੋਦੀ ਵੱਲੋਂ ਮਿਸ ਯੂਨੀਵਰਸ-1994 ਸੁਸ਼ਮਿਤਾ ਸੇਨ ਨਾਲ ਸਬੰਧ ਹੋਣ ਦਾ ਐਲਾਨ ਕਰਨ ਮਗਰੋਂ ਸਭ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕੀਆਂ ਹੋਈਆਂ ਹਨ। ਹੁਣ ਉਹ ਆਪਣਾ ਰਿਸ਼ਤਾ ਖ਼ਤਮ ਹੋਣ ਦੀਆਂ ਅਫ਼ਵਾਹਾਂ ਕਾਰਨ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਹਾਲ ਹੀ ਵਿੱਚ ਲਲਿਤ ਮੋਦੀ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਸੁਸ਼ਮਿਤਾ ਸੇਨ ਵਾਲੀ ਪ੍ਰੋਫਾਈਲ ਤਸਵੀਰ ਬਦਲ ਦਿੱਤੀ ਹੈ, ਜਿਸ ਕਾਰਨ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੈ। ਜਾਣਕਾਰੀ ਅਨੁਸਾਰ 14 ਜੁਲਾਈ ਨੂੰ ਲਲਿਤ ਮੋਦੀ ਨੇ ਸੋਸ਼ਲ ਮੀਡੀਆ ‘ਤੇ ਸੁਸ਼ਮਿਤਾ ਸੇਨ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਅਦਾਕਾਰਾ ਨਾਲ ਸਬੰਧਾਂ ਦਾ ਖ਼ੁਲਾਸਾ ਕੀਤਾ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਸੁਸ਼ਮਿਤਾ ਸੇਨ ਨਾਲ ਖਿਚਵਾਈ ਆਪਣੀ ਤਸਵੀਰ ਵੀ ਲਾਈ ਸੀ। ਪਰ ਹੁਣ ਉਸ ਨੇ ਸੁਸ਼ਮਿਤਾ ਨਾਲ ਆਪਣੀ ਤਸਵੀਰ ਹਟਾ ਦਿੱਤੀ ਹੈ। ਇਸ ਤੋਂ ਬਾਅਦ ਦੋਵਾਂ ਦੇ ਸਬੰਧਾਂ ਵਿੱਚ ਤਰੇੜਾਂ ਦੀ ਚਰਚਾ ਸ਼ੁਰੂ ਹੋ ਗਈ। ਇਨ੍ਹਾਂ ਦੇ ਰਿਸ਼ਤੇ ਵਿੱਚ ਤਰੇੜ ਆਉਣ ਦੀਆਂ ਖ਼ਬਰਾਂ ਆਉਣ ਮਗਰੋਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਮੀਮ ਬਣਾ ਕੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਲਲਿਤ ਮੋਦੀ ਦਾ ਵਿਆਹ ਅਕਤੂਬਰ 1991 ਵਿੱਚ ਮੀਨਲ ਸਗਰਾਨੀ ਨਾਲ ਹੋਇਆ ਸੀ। ਇਸ ਜੋੜੇ ਦੇ ਬੱਚੇ ਹਨ, ਜਿਨ੍ਹਾਂ ਵਿੱਚ ਪੁੱਤਰ ਰੁਚਿਰ ਅਤੇ ਧੀ ਅਲਾਇਆ ਸ਼ਾਮਲ ਹਨ। -ਏਐਨਆਈ