12.4 C
Alba Iulia
Tuesday, May 7, 2024

ਮੈਂ ‘ਹਾਈਵੇਅ’ ਦੇਖ ਕੇ ਆਲੀਆ ਦਾ ਪ੍ਰਸ਼ੰਸਕ ਬਣਿਆ: ਰਣਬੀਰ

Must Read


ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਰਿਲੀਜ਼ ਹੋਣ ਵਾਲੀ ਹੈ। ਰਣਬੀਰ ਨੇ ਅਦਾਕਾਰਾ ਪਤਨੀ ਆਲੀਆ ਭੱਟ ਬਾਰੇ ਗੱਲਬਾਤ ਕਰਦਿਆਂ ਆਪਣੀ ਪਸੰਦ ਦੀ ਅਦਾਕਾਰੀ ਬਾਰੇ ਚਾਨਣਾ ਪਾਇਆ। ਜਾਣਕਾਰੀ ਅਨੁਸਾਰ ਆਲੀਆ ਨੇ ਆਪਣੇ ਫਿਲਮ ਸਫ਼ਰ ਦੀ ਸ਼ੁਰੂਆਤ ਸਾਲ 2012 ਵਿੱਚ ‘ਸਟੂਡੈਂਟ ਆਫ ਦਿ ਈਅਰ’ ਤੋਂ ਕੀਤੀ ਸੀ। ਇਸ ਮਗਰੋਂ ਆਲੀਆ ਨੇ ਇੱਕ ਤੋਂ ਬਾਅਦ ਇੱਕ ਫਿਲਮ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚੋਂ ਰਣਬੀਰ ਨੂੰ ਆਲੀਆ ਦੀ ਦੂਜੀ ਫ਼ਿਲਮ ‘ਹਾਈਵੇਅ’ ਵਿੱਚ ਕੀਤੀ ਅਦਾਕਾਰੀ ਪਸੰਦ ਹੈ। ਰਣਬੀਰ ਨੇ ਕਿਹਾ ਕਿ ਆਲੀਆ ਨੇ ‘ਗੰਗੂਬਾਈ’, ‘ਆਰਆਰਆਰ’ ਅਤੇ ‘ਡਾਰਲਿੰਗਜ਼’ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਇੱਕੋ ਸਾਲ ਵਿੱਚ ਇੰਨੀ ਸਫ਼ਲਤਾ ਸ਼ਾਇਦ ਹੀ ਕਿਸੇ ਹੋਰ ਅਦਾਕਾਰ ਦੇ ਹਿੱਸੇ ਆਈ ਹੋਵੇ। ਉਹ ਹੁਣ ‘ਬ੍ਰਹਮਾਸਤਰ’ ਨਾਲ ਦਰਸ਼ਕਾਂ ਦੀ ਕਚਹਿਰੀ ਵਿੱਚ ਆਵੇਗੀ। ਆਲੀਆ ਦੀ ਬਿਹਤਰੀਨ ਅਦਾਕਾਰੀ ਬਾਰੇ ਗੱਲਬਾਤ ਕਰਦਿਆਂ ਉਸ ਨੇ ਕਿਹਾ, ‘ਬੇਸ਼ੱਕ ਫਿਲਮ ‘ਗੰਗੂਬਾਈ’ ਬਿਹਤਰੀਨ ਫਿਲਮ ਹੈ ਪਰ ਮੈਂ ਉਸ ਦੀ ਦੂਜੀ ਫਿਲਮ ‘ਹਾਈਵੇਅ’ ਤੋਂ ਉਸ ਦਾ ਪ੍ਰਸ਼ੰਸਕ ਬਣਿਆ ਸੀ। ਮੈਨੂੰ ਪਤਾ ਸੀ ਕਿ ਇਹ ਉਹ ਅਦਾਕਾਰਾ ਹੈ ਜੋ ਬਹੁਤ ਅੱਗੇ ਜਾਵੇਗੀ । ਉਸ ਫ਼ਿਲਮ ਵਿੱਚ ਜੋ ਅਦਾਕਾਰੀ ਆਲੀਆ ਨੇ ਕੀਤੀ ਮੈਂ ਉਸ ਤਰ੍ਹਾਂ ਦੀ ਅਦਾਕਾਰੀ ਕਦੇ ਨਹੀਂ ਸੀ ਦੇਖੀ। -ਆਈੲੇਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -