12.4 C
Alba Iulia
Saturday, May 11, 2024

ਮੈਂ ਵਿੱਕੀ ਬਾਰੇ ਕਦੇ ਸੋਚਿਆ ਨਹੀਂ ਸੀ: ਕੈਟਰੀਨਾ

Must Read


ਮੁੰਬਈ: ਅਦਾਕਾਰਾ ਕੈਟਰੀਨਾ ਕੈਫ਼ ਨੇ ਆਖਿਆ ਕਿ ਉਸ ਨੇ ਕਦੇ ਵਿੱਕੀ ਕੌਸ਼ਲ ਬਾਰੇ ਸੋਚਿਆ ਨਹੀਂ ਸੀ। ਉਹ ਉਸ ਦੀ ਤਕਦੀਰ ਵਿੱਚ ਲਿਖਿਆ ਸੀ ਅਤੇ ਉਸ ਨੇ ਹਰ ਹੀਲੇ ਮਿਲਣਾ ਹੀ ਸੀ। ਅਦਾਕਾਰਾ ਨੇ ਇਹ ਖੁਲਾਸਾ ਕਰਨ ਜੌਹਰ ਦੇ ਸ਼ੋਅ ‘ਕੌਫ਼ੀ ਵਿੱਦ ਕਰਨ-7’ ਦੇ ਦਸਵੇਂ ਐਪੀਸੋਡ ਦੌਰਾਨ ਕੀਤਾ। ਇਸ ਸ਼ੋਅ ‘ਚ ਈਸ਼ਾਨ ਖੱਟਰ ਤੇ ਸਿਧਾਰਥ ਚਤੁਰਵੇਦੀ ਨਾਲ ਮਹਿਮਾਨ ਵਜੋਂ ਸ਼ਾਮਲ ਹੋਈ ਕੈਟਰੀਨਾ ਕੈਫ਼ ਨੇ ਕਿਹਾ, ‘ਮੈਂ ਵਿੱਕੀ ਬਾਰੇ ਕੁਝ ਨਹੀਂ ਸੀ ਜਾਣਦੀ। ਮੈਨੂੰ ਬੱਸ ਇਹ ਪਤਾ ਸੀ ਕਿ ਇਸ ਨਾਂ ਦਾ ਕੋਈ ਸ਼ਖ਼ਸ ਹੈ। ਅਸੀਂ ਕਦੇ ਮਿਲੇ ਵੀ ਨਹੀਂ ਸੀ, ਪਰ ਜਦੋਂ ਅਸੀਂ ਮਿਲੇ, ਉਸ ਨੇ ਮੇਰਾ ਦਿਲ ਜਿੱਤ ਲਿਆ।’ ਅਦਾਕਾਰਾ ਨੇ ਦੱਸਿਆ ਕਿ ਵਿੱਕੀ ਨੂੰ ਪਸੰਦ ਕਰਨ ਵਾਲੀ ਗੱਲ ਉਸ ਨੇ ਸਭ ਤੋਂ ਪਹਿਲਾਂ ਨਿਰਦੇਸ਼ਕਾ ਜ਼ੋਇਆ ਅਖ਼ਤਰ ਨਾਲ ਸਾਂਝੀ ਕੀਤੀ ਸੀ, ਜਿਸ ਦੀ ਪਾਰਟੀ ਵਿੱਚ ਉਹ ਦੋਵੇਂ ਮਿਲੇ ਸਨ। ਵਿੱਕੀ ਨਾਲ ਆਪਣਾ ਰਿਸ਼ਤਾ ਅਚਾਨਕ ਹੋਣ ਬਾਰੇ ਕੈਟਰੀਨਾ ਨੇ ਆਖਿਆ, ‘ਉਹ ਮੇਰੀ ਕਿਸਮਤ ਵਿੱਚ ਲਿਖਿਆ ਸੀ ਤੇ ਅਸੀਂ ਮਿਲਣਾ ਹੀ ਸੀ। ਅਜਿਹੇ ਕਈ ਮੌਕੇ ਹੁੰਦੇ ਹਨ, ਜਦੋਂ ਇਹ ਸਭ ਕੁਝ ਸੁਫ਼ਨਾ ਲੱਗਦਾ ਹੈ।’ ਜ਼ਿਕਰਯੋਗ ਹੈ ਕਿ ‘ਕੌਫ਼ੀ ਵਿਦ ਕਰਨ’ ਡਿਜ਼ਨੀ ਹੌਟਸਟਾਰ ‘ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -