ਮੁੰਬਈ: ਅਦਾਕਾਰ ਅਨਿਲ ਕਪੂਰ ਤੇ ਵਰੁਣ ਧਵਨ ਕਰਨ ਜੌਹਰ ਦੇ ਸ਼ੋਅ ‘ਕੌਫ਼ੀ ਵਿਦ ਕਰਨ’ ਵਿੱਚ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸ਼ੋਅ ਦੌਰਾਨ ਦੋਵੇਂ ਅਦਾਕਾਰਾਂ ਨੇ ਵਿਆਹ, ਰਿਸ਼ਤਿਆਂ ਅਤੇ ਮੁਕਾਬਲੇਬਾਜ਼ੀ ਆਦਿ ਵਿਸ਼ਿਆਂ ‘ਤੇ ਗੱਲਾਂ ਕੀਤੀਆਂ। ਸ਼ੋਅ ਦੌਰਾਨ ਵਿਆਹ ਤੋਂ ਬਾਹਰ ਪਿਆਰ ਦੀਆਂ ਪੀਂਘਾਂ ਪਾਉਣ ਦੇ ਸਵਾਲ ‘ਤੇ ਅਦਾਕਾਰ ਵਰੁਣ ਧਵਨ ਨੇ ਹੱਸਦਿਆਂ ਕਰਨ ਜੌਹਰ ਨੂੰ ਕਿਹਾ, ‘ਜੇਕਰ ਮੈਂ ਆਪਣੀ ਪਤਨੀ ਨਾਲ ਧੋਖਾ ਕੀਤਾ ਤਾਂ ਸਾਡਾ ਕੁੱਤਾ ਭੌਂਕ ਕੇ ਉਸ ਨੂੰ ਸਭ ਕੁਝ ਦੱਸ ਦੇਵੇਗਾ।’ ਇਸ ਗੱਲਬਾਤ ਦੌਰਾਨ ਵਰੁਣ ਨੇ ਆਪਣੇ ਕਰੀਬ ਸਾਲ ਪਹਿਲਾਂ ਹੋਏ ਵਿਆਹ ਦਾ ਤਜਰਬਾ ਅਤੇ ਅਨਿਲ ਕਪੂਰ ਨੇ ਆਪਣੇ ਵਿਆਹ ਦੇ ਚਾਲੀ ਸਾਲਾਂ ਦਾ ਤਜਰਬਾ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਆਹ ਬਾਰੇ ਗੱਲ ਕਰਦਿਆਂ ਅਦਾਕਾਰ ਅਨਿਲ ਕਪੂਰ ਨੇ ਕਿਹਾ, ‘ਤੁਹਾਨੂੰ ਆਪਣੀ ਪਤਨੀ ਦੀ ਤਾਰੀਫ਼ ਕਰਨੀ ਚਾਹੀਦੀ ਹੈ ਤੇ ਉਹ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਉਸ ਨੂੰ ਖੁਸ਼ੀ ਮਿਲੇ। ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਤੁਹਾਨੂੰ ਖੁਸ਼ ਰੱਖਣ ਲਈ ਕਿੰਨੀ ਮਿਹਨਤ ਕਰਦੀ ਹੈ।’ ਸ਼ੋਅ ਦੌਰਾਨ ਦੋਵੇਂ ਅਦਾਕਾਰਾਂ ਨੇ ਦਰਸ਼ਕਾਂ ਦੀਆਂ ਫੋਨ ਕਾਲਾਂ ਸੁਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੇ ਸੁਝਾਅ ਵੀ ਦਿੱਤੇ। ਜ਼ਿਕਰਯੋਗ ਹੈ ਕਿ ਇਹ ਸ਼ੋਅ ਡਿਜ਼ਨੀ+ਹੌਟਸਟਾਰ ‘ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ