12.4 C
Alba Iulia
Friday, May 3, 2024

ਕ੍ਰਿਤੀ ਸੈਨਨ ਨੇ ਅਗਲੀ ਫਿਲਮ ਲਈ ਐਕਟਿੰਗ ਵਰਕਸ਼ਾਪ ਸ਼ੁਰੂ ਕੀਤੀ

Must Read


ਮੁੰਬਈ: ਫਿਲਮ ਅਦਾਕਾਰਾ ਕ੍ਰਿਤੀ ਸੈਨਨ ਨੇ ਅਨੁਰਾਗ ਕਸ਼ਯਪ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਅਗਲੀ ਐਕਸ਼ਨ-ਡਰਾਮਾ ਫਿਲਮ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਅਗਵਾਈ ਹੇਠ ਕ੍ਰਿਤੀ ਨੇ ਅਗਲੇ ਪ੍ਰਾਜੈਕਟ ਲਈ ਅਦਾਕਾਰੀ ਵਰਕਸ਼ਾਪ, ਡਾਇਲਾਗ ਅਤੇ ਭਾਸ਼ਾ ਦੀ ਕੋਚਿੰਗ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਕਸ਼ਯਪ ਵੱਲੋਂ ਹੁਣ ਤੱਕ ਹਿੰਦੀ ਸਿਨੇਮਾ ਵਿੱਚ ਸਿਰਜੇ ਔਰਤਾਂ ਦੇ ਕਿਰਦਾਰਾਂ ਵਿੱਚੋਂ ਇਹ ਕਿਰਦਾਰ ਸਭ ਤੋਂ ਕਰੂਰਤਾ ਵਾਲਾ ਹੋਵੇਗਾ। ਇਹ ਫਿਲਮ ਬੇਹੱਦ ਭਾਵੁਕ ਹੋਵੇਗੀ। ਇਸ ‘ਚ ਕ੍ਰਿਤੀ ਨੂੰ ਜਿਸ ਤਰ੍ਹਾਂ ਬਦਲਾ ਲੈਂਦਿਆਂ ਦਿਖਾਇਆ ਜਾਵੇਗਾ, ਅਜਿਹਾ ਪਹਿਲਾਂ ਕਦੇ ਨਹੀਂ ਦਿਖਾਇਆ ਗਿਆ। ਫਿਲਮ ‘ਵੀਰੇ ਦੀ ਵੈਡਿੰਗ’ ਤੋਂ ਬਤੌਰ ਨਿਰਮਾਤਾ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਨਿਖਿਲ ਦਿਵੇਦੀ ਇਸ ਫਿਲਮ ਦਾ ਨਿਰਮਾਣ ਕਰ ਰਿਹਾ ਹੈ। ਇਸ ਫਿਲਮ ਬਾਰੇ ਚਰਚੇ ਹਨ ਕਿ ਇਹ ਫਿਲਮ ਹੌਲੀਵੁੱਡ ਫਿਲਮ ‘ਕਿੱਲ ਬਿੱਲ’ ਦਾ ਰੀਮੇਕ ਹੈ ਪਰ ਦੂਜੇ ਪਾਸੇ ਅਨੁਰਾਗ ਕਸ਼ਯਪ ਨੇ ਇਸ ਤੋਂ ਇਨਕਾਰ ਕੀਤਾ ਹੈ। ਇਸ ਬਾਰੇ ਕੀਤੇ ਸਵਾਲ ਦੇ ਜਵਾਬ ਵਿੱਚ ਉਸ ਨੇ ਕਿਹਾ ਕਿ ਇਹ ਕਿਸੇ ਫਿਲਮ ਦਾ ਰੀਮੇਕ ਨਹੀਂ ਹੈ ਬਲਕਿ ਇਹ ਮੂਲ ਫਿਲਮ ਹੈ। ਇਸ ਦਾ ਫਿਲਮਾਂਕਣ ਨਵੰਬਰ ਮਹੀਨੇ ਸ਼ੁਰੂ ਹੋਵੇਗਾ। ਇਸ ਫਿਲਮ ਤੋਂ ਇਲਾਵਾ ਕ੍ਰਿਤੀ ‘ਭੇੜੀਆ’, ‘ਗਨਪਥ’, ‘ਆਦਿਪੁਰਸ਼’ ਅਤੇ ‘ਸ਼ਹਿਜ਼ਾਦਾ’ ਵਿੱਚ ਵੀ ਨਜ਼ਰ ਆਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -