ਨਵੀਂ ਦਿੱਲੀ, 17 ਸਤੰਬਰ
ਯੂਰੋਪ ਦੇ ਵੱਖ-ਵੱਖ ਸਾਹਿਤਕ ਸਭਿਆਚਾਰਾਂ ਨੂੰ ਇਕ ਅਨੋਖੇ ‘ਸਪੀਡ ਡੇਟਿੰਗ’ ਰੂਪ ਵਿੱਚ ਪਰੋਂਦੇ ਹੋਏ ‘ਲਾਂਗ ਨਾਈਟ ਆਫ ਲਿਟਰੇਚਰ’ ਦਿੱਲੀ ਪਹੁੰਚ ਗਈ ਹੈ। ਸਹਿਯੋਗਾਤਮਕ ਪ੍ਰਾਜੈਕਟ ਦੇ ਰੂਪ ਵਿੱਚ ਕਈ ਯੂਰੋਪੀ ਸਭਿਆਚਾਰਕ ਸੰਸਥਾਵਾਂ ਵੱਲੋਂ ਕਰਵਾਈ ਗਈ ‘ਲਾਂਗ ਨਾਈਟ ਆਫ ਲਿਟਰੇਚਰ’ ਨੂੰ 23 ਸਤੰਬਰ ਨੂੰ ਇੱਥੇ ਇੰਸਟੀਟਿਊਟੋ ਸਰਵੇਂਟਸ ਵਿੱਚ 11 ਯੂਰੋਪੀ ਦੇਸ਼ਾਂ ਦੇ ਲੇਖਕਾਂ ਅਤੇ ਸਾਹਿਤਕਾਰਾਂ ਦੀ ਹਿੱਸੇਦਾਰੀ ਵਿੱਚ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਇਕ ਬਿਆਨ ਵਿੱਚ ਕਿਹਾ ਕਿ ਫਿਨਲੈਂਡ, ਆਸਟ੍ਰੀਆ, ਫਰਾਂਸ, ਜਰਮਨੀ, ਹੰਗਰੀ, ਪੁਰਤਗਾਲ, ਸਵਿਟਜ਼ਰਲੈਂਡ ਅਤੇ ਸਪੇਨ ਸਣੇ ਹੋਰ ਦੇਸ਼ਾਂ ਦੇ ਲੇਖਕ ਮੌਜੂਦਾ ਸੈਸ਼ਨ ਵਿੱਚ ਭਾਗ ਲੈਣਗੇ। -ਪੀਟੀਆਈ