12.4 C
Alba Iulia
Monday, April 29, 2024

ਇੰਡੀਆ ਗੇਟ ’ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਿਆ ਸਿਧਾਰਥ ਮਲਹੋਤਰਾ

Must Read


ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਫ਼ਿਲਮ ‘ਯੋਧਾ’ ਦੀ ਸ਼ੂਟਿੰਗ ਲਈ ਮੌਜੂਦਾ ਸਮੇਂ ਦਿੱਲੀ ਵਿੱਚ ਹੈ। ਅੱਜ ਜਦੋਂ ਉਹ ਫ਼ਿਲਮ ਦੇ ਕੁਝ ਅਹਿਮ ਦ੍ਰਿਸ਼ਾਂ ਦੀ ਸ਼ੂਟਿੰਗ ਲਈ ਇੰਡੀਆ ਗੇਟ ‘ਤੇ ਪੁੱਜਿਆ ਤਾਂ ਉਸ ਦੇ ਪ੍ਰਸ਼ੰਸਕ ਉਸ ਦੀ ਇਕ ਝਲਕ ਦੇਖਣ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਇੰਟਰਨੈੱਟ ‘ਤੇ ਵਾਇਰਲ ਤਸਵੀਰਾਂ ਤੇ ਵੀਡੀਓਜ਼ ਵਿੱਚ ਸਿਧਾਰਥ ਆਪਣੇ ਪ੍ਰਸ਼ੰਸਕਾਂ ਨੂੰ ਮਿਲਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅਦਾਕਾਰ ਨੇ ਆਪਣੇ ਚਾਹੁੰਣ ਵਾਲਿਆਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਦਿੱਲੀ ਤੋਂ ਪਹਿਲਾਂ ਸਿਧਾਰਥ ‘ਯੋਧਾ’ ਦੀ ਸ਼ੂਟਿੰਗ ਲਈ ਮਨਾਲੀ ਵਿੱਚ ਸੀ। ਜ਼ਿਕਰਯੋਗ ਇਹ ਫਿਲਮ ਸਾਗਰ ਅੰਬਰੇ ਤੇ ਪੁਸ਼ਕਰ ਓਜਾ ਵੱਲੋਂ ਪ੍ਰੋਡਿਊਸਰ ਕੀਤੀ ਜਾ ਰਹੀ ਹੈ। ਇਸ ਫ਼ਿਲਮ ਵਿੱਚ ਅਦਾਕਾਰਾ ਦਿਸ਼ਾ ਪਟਾਨੀ ਤੇ ਰਾਸ਼ੀ ਖੰਨਾ ਵੀ ਨਜ਼ਰ ਆਵੇਗੀ। ਸਿਧਾਰਥ ਫ਼ਿਲਮ ‘ਯੋਧਾ’ ਤੋਂ ਇਲਾਵਾ ‘ਥੈਂਕ ਗੌਡ’ ਵਿੱਚ ਅਜੈ ਦੇਵਗਨ, ਰਕੁਲ ਪ੍ਰੀਤ ਸਿੰਘ ਤੇ ਨੋਰਾ ਫਤੇਹੀ ਨਾਲ ਦਿਖਾਈ ਦੇਵੇਗਾ। ਇਹ ਫ਼ਿਲਮ ਅਗਲੇ ਮਹੀਨੇ 25 ਅਕਤੂਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਸਿਧਾਰਥ ਮਲਹੋਤਰਾ ‘ਮਿਸ਼ਨ ਮਜਨੂੰ’ ਵਿੱਚ ਭੂੁਮਿਕਾ ਨਿਭਾਅ ਚੁੱਕਾ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -