ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦੀ ਆਉਣ ਵਾਲੀ ਕਾਮੇਡੀ ਤੇ ਡਰਾਮਾ ਫ਼ਿਲਮ ‘ਡਾਕਟਰ ਜੀ’ ਅਗਲੇ ਮਹੀਨੇ 14 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ‘ਡਾਕਟਰ ਜੀ’ ਵਿੱਚ ਆਯੂਸ਼ਮਾਨ ਮੈਡੀਕਲ ਦੇ ਵਿਦਿਆਰਥੀ ਵਜੋਂ ਭੂਮਿਕਾ ਨਿਭਾਅ ਰਿਹਾ ਹੈ। ਅਦਾਕਾਰ ਨੇ ਫਿਲਮ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ। ਫ਼ਿਲਮ ਵਿੱਚ ਉਸ ਦੇ ਮੈਡੀਕਲ ਦੀ ਪੜ੍ਹਾਈ ਤੋਂ ਲੈ ਕੇ ‘ਪੁਰਸ਼ ਗਾਇਨੀਕੋਲੋਜਿਸਟ’ ਬਣਨ ਤੱਕ ਸਫ਼ਰ ਨੂੰ ਦਿਖਾਇਆ ਗਿਆ ਹੈ। ‘ਡਾਕਟਰ ਜੀ’ ਵਿੱਚ ਡਾ. ਫਾਤਿਮਾ ਸਿੱਦੀਕੀ ਦਾ ਕਿਰਦਾਰ ਰਕੁਲਪ੍ਰੀਤ ਸਿੰਘ, ਡਾ. ਨੰਦਨੀ ਸ੍ਰੀਵਾਸਤਵ ਦਾ ਸ਼ੇਫਾਲੀ ਅਤੇ ਆਯੂਸ਼ਮਾਨ ਦੀ ਮਾਂ ਦਾ ਅਹਿਮ ਕਿਰਦਾਰ ਸ਼ੀਬਾ ਚੱਢਾ ਨਿਭਾਏਗੀ। ਆਯੂਸ਼ਮਾਨ ਖੁਰਾਣਾ ਨੇ ਸੋਸ਼ਲ ਮੀਡੀਆ ‘ਤੇ ‘ਡਾਕਟਰ ਜੀ’ ਦਾ ਪੋਸਟਰ ਜਾਰੀ ਕਰਦਿਆਂ ਕਿਹਾ, ”ਮੇਰੀ ਜ਼ਿੰਦਗੀ ਪੂਰੀ ਗੂਗਲੀ ਹੈ… ਬਣਨਾ ਸੀ ਓਰਥੋਪੈਡਿਕਸ ਪਰ ਬਣ ਗਿਆ ਡਾਕਟਰਜੀ”, ਜੋ ਤੁਹਾਨੂੰ ਮਿਲਣ ਦਾ ਸਮਾਂ ਦੇਣ ਲਈ ਤਿਆਰ ਹੈ ਅਤੇ ਡਾਕਟਰ ਜੀ ਤੁਹਾਨੂੰ 14 ਅਕਤੂਬਰ ਤੋਂ ਸਿਨੇਮਾ ਘਰਾਂ ਵਿੱਚ ਮਿਲੇਗਾ।” ਇਹ ਫਿਲਮ ਅਨੁਭੂਤੀ ਕਸ਼ਯਪ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ। -ਆਈਏਐੱਨਐੱਸ