12.4 C
Alba Iulia
Wednesday, April 24, 2024

ਅਦਾਕਾਰਾ ਆਸ਼ਾ ਪਾਰਿਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ

Must Read


ਨਵੀਂ ਦਿੱਲੀ: ਸੀਨੀਅਰ ਅਦਾਕਾਰਾ ਆਸ਼ਾ ਪਾਰਿਖ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਪੁਰਸਕਾਰ ਸਾਲ 2020 ਦੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗ। ਇਹ ਜਾਣਕਾਰੀ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ। ਆਸ਼ਾ ਪਾਰਿਖ (79) ਨੂੰ ਸ਼ੁੱਕਰਵਾਰ 30 ਸਤੰਬਰ ਨੂੰ ਹੋਣ ਵਾਲੇ 68ਵੇਂ ਕੌਮੀ ਫਿਲਮ ਪੁਰਸਕਾਰ ਸਮਾਗਮ ਦੌਰਾਨ ਇਹ ਸਨਮਾਨ ਦਿੱਤਾ ਜਾਵੇਗਾ। ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ‘ਚ ਆਪਣੇ ਸੰਸਦੀ ਹਲਕੇ ਹਮੀਰਪੁਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਆਸ਼ਾ ਭੌਂਸਲੇ, ਹੇਮਾ ਮਾਲਿਨੀ, ਪੂਨਮ ਢਿੱਲੋਂ, ਉਦਿਤ ਨਾਰਾਇਣ ਤੇ ਟੀਐੱਸ ਨਾਗਭਰਨ ਦੀ ਪੰਜ ਮੈਂਬਰੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਮੇਟੀ ਨੇ ਸਨਮਾਨ ਲਈ ਆਸ਼ਾ ਪਾਰਿਖ ਦਾ ਨਾਂ ਚੁਣਿਆ ਹੈ। ਆਸ਼ਾ ਪਾਰਿਖ ਨੇ ਪੰਜ ਦਹਾਕੇ ਤੱਕ ਫੈਲੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 10 ਸਾਲ ਦੀ ਉਮਰ ‘ਚ ਕੀਤੀ ਸੀ। ਉਨ੍ਹਾਂ 1952 ‘ਚ ਆਈ ਫਿਲਮ ‘ਆਸਮਾਨ’ ਤੋਂ ਇੱਕ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹ ਦੋ ਸਾਲ ਮਗਰੋਂ ਬਿਮਲ ਰੌਇ ਦੀ ‘ਬਾਪ ਬੇਟੀ’ ਨਾਲ ਚਰਚਾ ‘ਚ ਆਈ। ਪਾਰਿਖ ਨੇ 1959 ਆਈ ਨਾਸਿਰ ਹੁਸੈਨ ਦੀ ਫਿਲਮ ‘ਦਿਲ ਦੇਕੇ ਦੇਖੋ’ ‘ਚ ਸ਼ੰਮੀ ਕਪੂਰ ਨਾਲ ਮੁੱਖ ਕਿਰਦਾਰ ਨਿਭਾਇਆ। ‘ਦਿਲ ਦੇਕੇ ਦੇਖੋ’, ‘ਕਟੀ ਪਤੰਗ’, ‘ਤੀਸਰੀ ਮੰਜ਼ਿਲ’ ਅਤੇ ‘ਕਾਰਵਾਂ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਆਸ਼ਾ ਪਾਰੇਖ ਨੇ 1990 ਦੇ ਦਹਾਕੇ ਦੇ ਨਿਰਦੇਸ਼ਕ ਤੇ ਨਿਰਮਾਤਾ ਵਜੋਂ ਟੀਵੀ ਸੀਰੀਅਲ ‘ਕੋਰਾ ਕਾਗਜ਼’ ਦਾ ਨਿਰਮਾਣ ਕੀਤਾ ਜਿਸ ਨੂੰ ਕਾਫੀ ਸਰਾਹਿਆ ਗਿਆ। ਪਾਰੇਖ 1998-2001 ਤੱਕ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਦੀ ਪਹਿਲੀ ਮਹਿਲਾ ਪ੍ਰਧਾਨ ਵੀ ਰਹੀ। ਸਾਲ 2017 ‘ਚ ਉਨ੍ਹਾਂ ਆਪਣੀ ਸਵੈਜੀਵਨੀ ‘ਦਿ ਹਿੱਟ ਗਰਲ’ ਪੇਸ਼ ਕੀਤੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -