ਮੁੰਬਈ: ਅਦਾਕਾਰਾ ਪਰਨੀਤੀ ਚੋਪੜਾ ਨੇ ਕਿਹਾ ਕਿ ਫਿਲਮ ‘ਕੋਡ ਨੇਮ ਤਿਰੰਗਾ’ ਦੇ ਸੈੱਟ ‘ਤੇ ਪਹਿਲੀ ਵਾਰ ਮਿਲਦਿਆਂ ਹੀ ਉਸ ਦੀ ਆਪਣੇ ਸਹਿ-ਅਦਾਕਾਰ ਹਾਰਡੀ ਸੰਧੂ ਨਾਲ ਦੋਸਤੀ ਹੋ ਗਈ। ਇਸ ਦੌਰਾਨ ਉਨ੍ਹਾਂ ਆਪਣੀ ਮਾਂ ਬੋਲੀ ਵਿੱਚ ਹੀ ਗੱਲਬਾਤ ਕੀਤੀ। ਉਸ ਨੇ ਕਿਹਾ, ”ਹਾਰਡੀ ਅਤੇ ਮੈਂ ਮਿਲਦਿਆਂ ਹੀ ਇੱਕ-ਦੂਜੇ ਨਾਲ ਘੁਲ-ਮਿਲ ਗਏ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸੀਂ ਕਈ ਸਾਲਾਂ ਤੋਂ ਜਾਣਦੇ ਹੋਈਏ। ਦੋਵੇਂ ਪੰਜਾਬੀ ਹੋਣ ਕਰਕੇ ਅਸੀਂ ਆਪਣੀ ਮਾਂ-ਬੋਲੀ ਵਿੱਚ ਗੱਲਬਾਤ ਕੀਤੀ।” ਉਸ ਨੇ ਕਿਹਾ ਕਿ ਹਾਰਡੀ ਨਾਲ ਕੰਮ ਕਰਕੇ ਬਹੁਤ ਮਜ਼ਾ ਆਇਆ। ਪਰਨੀਤੀ ਨੇ ਕਿਹਾ, ”ਮੈਨੂੰ ਉਮੀਦ ਹੈ ਕਿ ਅਸੀ ਜੋ ਵੀ ਕੰਮ ਕੀਤਾ, ਸਕਰੀਨ ‘ਤੇ ਲੋਕਾਂ ਨੂੰ ਪਸੰਦ ਆਵੇਗਾ।” ਜ਼ਿਕਰਯੋਗ ਹੈ ‘ਕੋਡ ਨੇਮ ਤਿਰੰਗਾ’ 14 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। -ਆਈਏਐੱਨਐੱਸ