ਮੁੰਬਈ: ਬੌਲੀਵੁੱਡ ਅਦਾਕਾਰਾ ਗੁਲ ਪਨਾਗ ਆਪਣੀ ਆਉਣ ਵਾਲੀ ਫ਼ਿਲਮ ‘ਗੁੱਡ ਬੈਡ ਗਰਲ’ ਵਿੱਚ ਦਿਖਾਈ ਦੇਵੇਗੀ। ਗੁਲ ਪਨਾਗ ਆਪਣੇ ਸਿਨੇ ਜਗਤ ਦੇ ਸਫ਼ਰ ਦੌਰਾਨ ਪਹਿਲੀ ਵਾਰ ਵਕੀਲ ਦਾ ਕਿਰਦਾਰ ਨਿਭਾਏਗੀ। ਇਹ ਫ਼ਿਲਮ ਮੁੰਬਈ ਦੀ ਪਿੱਠਭੂਮੀ ‘ਤੇ ਆਧਾਰਿਤ ਹੈ ਤੇ ਇਸ ਦੀ ਕਹਾਣੀ ਮਾਇਆ ਆਹੂਜਾ ਨਾਮੀ ਇਕ ਜ਼ਿੰਦਾ-ਦਿਲ ਲੜਕੀ ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਟਰੇਲਰ ਅੱਜ ਜੁਹੂ ਖੇਤਰ ਵਿੱਚ ਰਿਲੀਜ਼ ਕੀਤਾ ਗਿਆ। ਗੁਲ ਪਨਾਗ ਨੇ ਆਖਿਆ,”ਮੈਂ ਫ਼ਿਲਮ ਦੀ ਕਹਾਣੀ ਤੇ ਸੰਕਲਪ ਤੋਂ ਬਹੁਤ ਖੁਸ਼ ਹਾਂ। ਮੈਂ ਇਸ ਫ਼ਿਲਮ ਵਿੱਚ ਪਹਿਲੀ ਵਾਰ ਵਕੀਲ ਦਾ ਕਿਰਦਾਰ ਨਿਭਾਅ ਰਹੀ ਹਾਂ ਅਤੇ ਮੇਰਾ ਜ਼ਾਇਨਾ ਮਿਸਤਰੀ ਵਾਲਾ ਕਿਰਦਾਰ ਫ਼ਿਲਮ ਵਿੱਚ ਬਾਕੀ ਕਿਰਦਾਰਾਂ ਦੇ ਮੁਕਾਬਲੇ ਕਾਫੀ ਵਧੀਆ ਹੈ। ਫ਼ਿਲਮ ਵਿੱਚ ਮੇਰਾ ਕਿਰਦਾਰ ਮੇਰੀ ਅਸਲ ਜ਼ਿੰਦਗੀ ਵਰਗਾ ਹੀ ਹੈ। ਇਸ ਫ਼ਿਲਮ ਵਿੱਚ ਤਜਰਬੇਕਾਰ ਅਦਾਕਾਰ ਹਨ, ਜਿਹੜੇ ਫ਼ਿਲਮ ਨੂੰ ਚਾਰ ਚੰਨ ਲਾਉਣਗੇ।” ਇਸ ਫ਼ਿਲਮ ਦਾ ਨਿਰਦੇਸ਼ਕ ਅਭਿਸ਼ੇਕ ਸੇਨਗੁਪਤਾ ਹੈ ਜਦੋਂਕਿ ਵਿਕਾਸ ਬਹਿਲ ਤੇ ਅਨੁਰਾਗ ਸ੍ਰੀਵਾਸਤਵ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਵਿੱਚ ਸਮ੍ਰਿਧੀ ਦੀਵਾਨ, ਵੈਭਵ ਰਾਜ ਗੁਪਤਾ, ਸ਼ੀਬਾ ਚੱਢਾ, ਅਰਾਧਿਆ ਅੰਜਨਾ, ਨਮਰਤਾ ਸੇਠ, ਰਾਜੇਂਦਰ ਸੇਠੀ ਅਤੇ ਜ਼ੈਨ ਖਾਨ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਸੋਨੀ ਲਿਵ’ਤੇ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ