12.4 C
Alba Iulia
Thursday, May 2, 2024

ਵਿਜੈ ਵਰਮਾ ਵੱਲੋਂ ‘ਮਿਰਜ਼ਾਪੁਰ’ ਸੀਜ਼ਨ 3 ਦੀ ਸ਼ੂਟਿੰਗ ਮੁਕੰਮਲ

Must Read


ਮੁੰਬਈ: ਫ਼ਿਲਮ ‘ਡਾਰਲਿੰਗਜ਼’ ਦੀ ਸਫ਼ਲਤਾ ਤੋਂ ਬਾਅਦ ਅਦਾਕਾਰ ਵਿਜੈ ਵਰਮਾ ਨੇ ਕਰਾਈਮ-ਡਰਾਮਾ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਦੇ ਤੀਜੇ ਸੀਜ਼ਨ ਲਈ ਆਪਣੇ ਹਿੱਸੇ ਦਾ ਕੰਮ ਮੁਕੰਮਲ ਕਰ ਲਿਆ ਹੈ। ਵੈੱਬ ਸੀਰੀਜ਼ ਮਿਰਜ਼ਾਪੁਰ ਲੜੀ ਵਿੱਚ ਵਿਜੈ ਦੇ ਦੋਹਰੇ ਕਿਰਦਾਰ ਨੂੰ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ ਅਤੇ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਇਨ੍ਹਾਂ ਵਿਚੋਂ ਕਿਹੜਾ ਕਿਰਦਾਰ ਅਸਲੀ ਹੈ ਤੇ ਕਿਹੜਾ ਨਕਲੀ। ਵਿਜੈ ਨੇ ਅੱਜ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਵਿਚ ਉਹ ਵੈੱਬ ਸ਼ੋਅ ਦੇ ਹੋਰ ਕਿਰਦਾਰਾਂ ਨਾਲ ਕੇਕ ਕੱਟਦਾ ਨਜ਼ਰ ਆ ਰਿਹਾ ਹੈ ਤੇ ਇਸ ਵਿਚ ਵਿਜੈ ਨੇ ਆਪਣੀ ਸੈਲਫੀ ਵਾਲੀ ਤਸਵੀਰ ਵੀ ਅਪਲੋਡ ਕੀਤੀ ਹੈ। ਦੱਸਣਯੋਗ ਹੈ ਕਿ ‘ਡਾਰਲਿੰਗਜ਼’ ਨੈੱਟਫਲਿਕਸ ‘ਤੇ ਸਭ ਤੋਂ ਵੱਧ ਦੇਖੀ ਗਈ ਗੈਰ-ਅੰਗਰੇਜ਼ੀ ਭਾਰਤੀ ਮੂਲ ਦੀ ਫ਼ਿਲਮ ਸੀ ਜਿਸ ਵਿਚ ਵਿਜੈ ਨੇ ਸਨਕੀ ਪਤੀ ਦਾ ਕਿਰਦਾਰ ਨਿਭਾਇਆ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -