12.4 C
Alba Iulia
Friday, May 10, 2024

‘ਰਾਮ ਸੇਤੂ’ ਦੀ ਹੋਂਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ ਅਕਸ਼ੈ ਕੁਮਾਰ

Must Read


ਮੁੰਬਈ: ਫਿਲਮ ‘ਰਾਮ ਸੇਤੂ’ ਦੇ ਟਰੇਲਰ ਵਿੱਚ ਅਕਸ਼ੈ ਕੁਮਾਰ ਨੂੰ ਪਾਣੀ ‘ਤੇ ਤੁਰਦੇ ਹੋਏ ਦਿਖਾਇਆ ਗਿਆ ਹੈ। ਇਸ ਦੌਰਾਨ ਉਹ ਕਹਿੰਦਾ ਹੈ,”ਦੁਨੀਆ ਵਿੱਚ ਸ੍ਰੀ ਰਾਮ ਦੇ ਲੱਖਾਂ ਮੰਦਰ ਹਨ ਪਰ ਰਾਮ ਸੇਤੂ ਸਿਰਫ਼ ਇੱਕ ਹੈ।” ਫਿਲਮਕਾਰਾਂ ਵੱਲੋਂ ਦੋ ਮਿੰਟ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਵਿੱਚ ਅਕਸ਼ੈ ਕੁਮਾਰ ਪ੍ਰਾਚੀਨ ਵਿਰਾਸਤ ਬਚਾਉਂਦਾ ਹੋਇਆ ਨਜ਼ਰ ਆਉਂਦਾ ਹੈ ਜੋ ਰਮਾਇਣ ਯੁੱਗ ਵਿੱਚ ਭਗਵਾਨ ਰਾਮ ਵੱਲੋਂ ਪੁਲ ਦੇ ਰੂਪ ਵਿੱਚ ਉਸਾਰਿਆ ਗਿਆ ਸੀ। ਫਿਲਮ ਵਿਚ ਅਕਸ਼ੈ ਅਤੇ ਉਸ ਦੀ ਟੀਮ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਪੁਲ ਦਾ ਢਾਂਚਾ ਹਾਲੇ ਵੀ ਮੌਜੂਦ ਹੈ। ਇਸ ਦੌਰਾਨ ਉਹ ਇੱਕ ਵੱਡੀ ਉਲਝਣ ਵਿੱਚ ਫਸ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਐਕਸ਼ਨ ਭਰਪੂਰ ਫਿਲਮ ਦੇ ਟਰੇਲਰ ਦੇ ਅੰਤ ਵਿੱਚ ਅਕਸ਼ੈ ਨੂੰ ਪਾਣੀ ‘ਤੇ ਤੁਰਦਾ ਦਿਖਾਇਆ ਗਿਆ ਹੈ। ਇਸ ਫਿਲਮ ਵਿੱਚ ਜੈਕਲਿਨ ਫਰਨਾਂਡੇਜ਼ ਅਤੇ ਨੁਸਰਤ ਭਰੂਚਾ ਵੀ ਨਜ਼ਰ ਆਉਣਗੀਆਂ। ਯੂਟਿਊੁਬ ‘ਤੇ ਦਿੱਤੀ ਜਾਣਕਾਰੀ ਅਨੁਸਾਰ ਇਹ ਇੱਕ ਨਾਸਤਿਕ ਪੁਰਾਤਤਵ ਵਿਗਿਆਨੀ ਦੀ ਕਹਾਣੀ ਹੈ ਜੋ ਆਸਤਿਕ ਬਣ ਜਾਂਦਾ ਹੈ। ਉਹ ਸਮੇਂ ਦੇ ਖ਼ਿਲਾਫ਼ ਜਾ ਕੇ ਰਾਮ ਸੇਤੂ ਦੀ ਹੋਂਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ। -ਏਜੰਸੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -