12.4 C
Alba Iulia
Sunday, May 5, 2024

ਸਲਮਾਨ ਤੇ ਵੈਂਕਟੇਸ਼ ਨੇ ਪੂਜਾ ਹੈਗੜੇ ਦਾ ਜਨਮ ਦਿਨ ਮਨਾਇਆ

Must Read


ਮੁੰਬਈ: ਬੌਲੀਬੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਨੇ ਡੱਗੂਬਤੀ ਵੈਂਕਟੇਸ਼ ਅਤੇ ਜਗਪਤੀ ਬਾਬੂ ਲਾਲ ਰਲ ਕੇ ਅੱਜ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਸੈੱਟ ‘ਤੇ ਅਦਾਕਾਰਾ ਪੂਜਾ ਹੈਗੜੇ ਦਾ ਜਨਮ ਦਿਨ ਮਨਾਇਆ। ਇਸ ਜਸ਼ਨ ਦੀ ਵਿਡੀਓ ਸਲਮਾਨ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਫਿਲਮ ਦਾ ਅਮਲਾ ਅਦਾਕਾਰਾ ਲਈ ਜਨਮ ਦਿਨ ਦਾ ਗੀਤ ਗਾਉਂਦਾ ਤੇ ਉਸ ਨੂੰ ਵਧਾਈ ਦਿੰਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਇੱਕ ਐਕਸ਼ਨ ਫਿਲਮ ਹੈ, ਜਿਸ ਦਾ ਨਿਰਦੇਸ਼ਨ ਫਰਹਾਦ ਸਾਮਜੀ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਸਲਮਾਨ ਖ਼ਾਨ, ਪੂਜਾ ਹੈਗੜੇ ਤੇ ਡੱਗੂਬਤੀ ਵੈਂਕਟੇਸ਼ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਹਾਲਾਂਕਿ ਹਾਲੇ ਇਸ ਫਿਲਮ ਦੇ ਬਾਕੀ ਕਲਾਕਾਰਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਹ ਫਿਲਮ ਸਲਮਾਨ ਖ਼ਾਨ ਫਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -