ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਉਨ੍ਹਾਂ ਵੱਲੋਂ 260 ਕਰੋੜ ਰੁਪਏ ਦਾ ਇਕ ਨਿੱਜੀ ਜਹਾਜ਼ ਖਰੀਦੇ ਜਾਣ ਦੀ ਖ਼ਬਰ ਨੂੰ ਬੇਤੁਕੀ ਕਰਾਰ ਦਿੱਤਾ ਹੈ। ਇਸ 55 ਸਾਲਾ ਅਦਾਕਾਰ ਨੇ ਖ਼ਬਰ ਨੂੰ ਇਕ ‘ਨਿਰਆਧਾਰ ਝੂਠ’ ਕਰਾਰ ਦਿੰਦਿਆਂ ਕਿਹਾ ਕਿ ਕੁਝ ਲੋਕ ਕਦੇ ਸਪੱਸ਼ਟ ਤੌਰ ‘ਤੇ ਵੱਡੇ ਨਹੀਂ ਹੁੰਦੇ। ‘ਕਟਪੁਤਲੀ’ ਫਿਲਮ ਦੇ ਅਦਾਕਾਰ ਨੇ ਖਬਰ ਦਾ ਇਕ ਸਕ੍ਰੀਨਸ਼ਾਟ ਵੀ ਪੋਸਟ ਕੀਤਾ ਹੈ ਜਿਸ ਵਿੱਚ ਉਸ ਦੀ ਫਿਲਮ ‘ਬੈੱਲਬੌਟਮ’ ਵਿੱਚ ਸਹਿ-ਅਦਾਕਾਰਾ ਰਹੀ ਵਾਣੀ ਕਪੂਰ ਦੇ ਨਾਲ ਇਕ ਨਿੱਜੀ ਜਹਾਜ਼ ਦੇ ਅੱਗੇ ਖੜ੍ਹੇ ਦੇ ਤਸਵੀਰ ਵੀ ਛਾਪੀ ਗਈ ਹੈ। ਇਸ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਸ ਜਹਾਜ਼ ਦੀ ਕੀਮਤ ਕਰੀਬ 260 ਕਰੋੜ ਰੁਪਏ ਹੈ। ਅਕਸ਼ੈ ਕੁਮਾਰ ਇਸ ਵੇਲੇ ਆਪਣੀ ਅਗਲੀ ਆਉਣ ਵਾਲੀ ਫਿਲਮ ‘ਰਾਮ ਸੇਤੂ’ ਦੀ ਉਡੀਕ ਕਰ ਰਿਹਾ ਹੈ ਜੋ ਕਿ ਦੇਸ਼ ਭਰ ਵਿੱਚ 25 ਅਕਤੂਬਰ ਨੂੰ ਥੀਏਟਰਾਂ ‘ਚ ਰਿਲੀਜ਼ ਹੋਣੀ ਹੈ। ਇਹ ਫਿਲਮ ਅਭਿਸ਼ੇਕ ਸ਼ਰਮਾ ਨੇ ਨਿਰਦੇਸ਼ਿਤ ਕੀਤੀ ਹੈ। ਅਭਿਸ਼ੇਕ ਇਸ ਤੋਂ ਪਹਿਲਾਂ ‘ਪਰਮਾਣੂ’ ਅਤੇ ‘ਤੇਰੇ ਬਿਨ ਲਾਦੇਨ’ ਵਰਗੀਆਂ ਫਿਲਮਾਂ ਨਿਰਦੇਸ਼ਿਤ ਕਰ ਚੁੱਕਾ ਹੈ। ਰੋਮਾਂਸ ਤੇ ਐਕਸ਼ਨ ਨਾਲ ਭਰਪੂਰ ਇਸ ਫਿਲਮ ਵਿੱਚ ਜੈਕੁਲਿਨ ਫਰਨਾਂਡੇਜ਼, ਨੁਸਰਤ ਭਰੁਚਾ ਅਤੇ ਸੀਨੀਅਰ ਅਦਾਕਾਰ ਨਾਸਰ ਅਹਿਮ ਭੂਮਿਕਾਵਾਂ ‘ਚ ਹਨ। -ਪੀਟੀਆਈ